ਮਿਸ਼ਰੀ ਜਾਂ Rock Sugar ਇਕ ਪ੍ਰਾਕ੍ਰਿਤਕ ਮਿੱਠਾ ਹੈ ਜੋ ਸਿਹਤ ਲਈ ਬਹੁਤ ਜ਼ਿਆਦਾ ਲਾਭਕਾਰੀ ਮੰਨੀ ਜਾਂਦੀ ਹੈ।



ਇਹ ਖਾਣ ਦੇ ਸੁਆਦ ਨੂੰ ਵਧਾਉਂਦੀ ਹੈ ਤੇ ਸਰੀਰ ਨੂੰ ਠੰਡਕ ਵੀ ਪਹੁੰਚਾਉਂਦੀ ਹੈ। ਆਓ ਜਾਣੇ ਹਾਂ ਮਿਸ਼ਰੀ ਦੇ ਫਾਇਦਿਆਂ ਬਾਰੇ

ਮਿਸ਼ਰੀ ਦਾ ਸੱਭ ਤੋਂ ਵੱਡਾ ਲਾਭ ਇਹ ਹੈ ਕਿ ਇਸ ਨਾਲ ਯਾਦਦਾਸ਼ਤ ਵਧਦੀ ਹੈ। ਇਹ ਸਰੀਰ ਨੂੰ ਠੰਢਾ ਰੱਖਦੀ ਹੈ।



ਗਰਮ ਪਾਣੀ ਜਾਂ ਦੁੱਧ 'ਚ ਮਿਸ਼ਰੀ ਮਿਲਾ ਕੇ ਪੀਣ ਨਾਲ ਗਲਾ ਦਰਦ ਤੇ ਖੰਘ ਤੋਂ ਆਰਾਮ ਮਿਲਦਾ ਹੈ।

ਮਿਸ਼ਰੀ ਨੂੰ ਮੂੰਹ ਵਿੱਚ ਰੱਖ ਕੇ ਚਬਾਉਣ ਨਾਲ ਮੂੰਹ ਦੇ ਛਾਲਿਆਂ ਨੂੰ ਰਾਹਤ ਮਿਲਦੀ ਹੈ।



ਖਾਣੇ ਤੋਂ ਬਾਅਦ ਮਿਸ਼ਰੀ ਤੇ ਸੌਫ਼ ਖਾਣ ਨਾਲ ਪਾਚਣ ਵਧੀਆ ਹੁੰਦਾ ਹੈ।

ਖਾਣੇ ਤੋਂ ਬਾਅਦ ਮਿਸ਼ਰੀ ਤੇ ਸੌਫ਼ ਖਾਣ ਨਾਲ ਪਾਚਣ ਵਧੀਆ ਹੁੰਦਾ ਹੈ।

ਦਿਮਾਗੀ ਥਕਾਵਟ ਜਾਂ ਉਲਝਣ ਦੂਰ ਕਰਨ ਲਈ ਮਿਸ਼ਰੀ ਪਾਣੀ ਵਿੱਚ ਘੋਲ ਕੇ ਪੀਣੀ ਚਾਹੀਦੀ ਹੈ



ਮਿਸ਼ਰੀ ਦਾ ਸੇਵਨ ਨਾਲ ਸਰੀਰ ਵਿੱਚੋਂ ਹੀਮੋਗਲੋਬਿਨ ਦੀ ਕਮੀ ਨੂੰ ਦੂਰ ਹੁੰਦੀ ਹੈ।

ਥਕਾਵਟ ਜਾਂ ਸੁਸਤ ਹੋਣ 'ਤੇ ਮਿਸ਼ਰੀ ਵਾਲਾ ਪਾਣੀ ਪੀਣ ਨਾਲ ਤਾਜ਼ਗੀ ਅਤੇ ਊਰਜਾ ਆਉਂਦੀ ਹੈ।



ਹੱਦ ਤੋਂ ਵੱਧ ਮਿਸ਼ਰੀ ਖਾਣ ਨਾਲ ਮੋਟਾਪਾ ਹੋ ਸਕਦਾ ਹੈ। ਇਸ ਲਈ ਲੋੜ ਅਨੁਸਾਰ ਹੀ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ।