ਜੇਕਰ ਤੁਸੀਂ ਆਪਣੀ ਡਾਈਟ ਦੇ ਵਿੱਚ ਭਿੱਜੀ ਮੂੰਗਫਲੀ ਸ਼ਾਮਿਲ ਕਰਦੇ ਹੋ ਤਾਂ ਇਸਦੇ ਸੇਵਨ ਨਾਲ ਸਿਹਤ ਨੂੰ ਕਈ ਫਾਇਦੇ ਮਿਲਦੇ ਹਨ ਅਸਲ ਵਿੱਚ ਮੂੰਗਫਲੀ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੀ ਹੈ ਮੈਂਗਨੀਜ਼ ਤੇ ਫਾਸਫੋਰਸ ਨਾਲ ਭਰਪੂਰ ਹੋਣ ਕਾਰਨ ਮੂੰਗਫਲੀ ਹੱਡੀਆਂ ਨੂੰ ਸਿਹਤਮੰਦ ਰੱਖਦੀ ਹੈ ਇਸ ਦੇ ਸੇਵਨ ਕਰਨ ਨਾਲ ਡਿਪਰੈਸ਼ਨ ਨੂੰ ਘੱਟ ਕਰਨ 'ਚ ਮਦਦ ਮਿਲਦੀ ਹੈ ਸਾਰਾ ਦਿਨ ਇੱਕ ਜਗ੍ਹਾ ਬੈਠਣ ਨਾਲ ਪਿੱਠ 'ਤੇ ਅਸਰ ਪੈਂਦਾ ਹੈ ਭਿੱਜੀ ਹੋਈ ਮੂੰਗਫਲੀ ਨੂੰ ਜੇਕਰ ਤੁਸੀਂ ਗੁੜ ਦੇ ਨਾਲ ਖਾਂਦੇ ਹੋ ਤਾਂ ਪਿੱਠ ਦਰਦ ਦੀ ਇਸ ਸਮੱਸਿਆ ਤੋਂ ਰਾਹਤ ਮਿਲਦੀ ਹੈ ਮੂੰਗਫਲੀ 'ਚ ਭਰਪੂਰ ਮਾਤਰਾ 'ਚ ਫਾਈਬਰ ਹੁੰਦਾ ਹੈ, ਜੋ ਪਾਚਨ 'ਚ ਮਦਦ ਕਰਦਾ ਹੈ ਭਿੱਜੀ ਮੂੰਗਫਲੀ ਦਾ ਛਿਲਕਾ ਖੂਨ ਦੇ ਪ੍ਰਵਾਹ ਨੂੰ ਸੁਧਾਰਦਾ ਹੈ ਅਤੇ ਦਿਲ ਦੀ ਰੱਖਿਆ ਕਰਦਾ ਹੈ ਭਿਉਂ ਹੋਈ ਮੂੰਗਫਲੀ ਨੂੰ ਸਵੇਰੇ ਖਾਲੀ ਪੇਟ ਖਾਣ ਨਾਲ ਗੈਸ ਅਤੇ ਐਸੀਡਿਟੀ ਘੱਟ ਹੁੰਦੀ ਹੈ ਮੂੰਗਫਲੀ ਵਿੱਚ ਮੌਜੂਦ ਵਿਟਾਮਿਨ ਅੱਖਾਂ ਦੀ ਰੋਸ਼ਨੀ ਅਤੇ ਯਾਦਦਾਸ਼ਤ ਵਧਾਉਣ ਵਿੱਚ ਮਦਦ ਕਰਦੇ ਹਨ