ਕੋਸੇ ਪਾਣੀ ਨਾਲ ਗਰਾਰੇ ਕਰਨ ਨਾਲ ਗਲੇ ਦੀ ਖਰਾਸ਼ ਅਤੇ ਦਰਦ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ। ਗਲੇ ਦੇ ਦਰਦ ਦੀ ਸਮੱਸਿਆ ਨੂੰ ਘੱਟ ਕਰਨ ਲਈ ਲੌਂਗ ਅਤੇ ਕਾਲੀ ਮਿਰਚ ਤੁਹਾਡੇ ਲਈ ਰਾਮਬਾਣ ਸਾਬਤ ਹੋ ਸਕਦੇ ਹਨ। ਹਲਦੀ ਵਾਲਾ ਦੁੱਧ ਪ੍ਰਦੂਸ਼ਣ ਦੇ ਕਾਰਨ ਗਲੇ ਦੇ ਦਰਦ ਤੋਂ ਰਾਹਤ ਦਿਵਾਉਂਦਾ ਹੈ। ਜੇਕਰ ਤੁਹਾਨੂੰ ਖੰਘ, ਜ਼ੁਕਾਮ ਜਾਂ ਗਲੇ 'ਚ ਦਰਦ ਮਹਿਸੂਸ ਹੁੰਦਾ ਹੈ ਤਾਂ ਗਰਮ ਪਾਣੀ ਦੀ ਭਾਫ ਜ਼ਰੂਰ ਲਓ ਕਿਉਂਕਿ ਭਾਫ ਲੈਣ ਨਾਲ ਗਲੇ ਅਤੇ ਨੱਕ 'ਚ ਹੋਣ ਵਾਲੇ ਇਨਫੈਕਸ਼ਨ ਤੋਂ ਰਾਹਤ ਮਿਲਦੀ ਹੈ। ਗਲੇ ਦੀ ਖਰਾਸ਼ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਤੁਲਸੀ ਦੇ ਪੱਤੇ ਬਹੁਤ ਹੀ ਸਿਹਤਮੰਦ ਸਾਬਤ ਹੋ ਸਕਦੇ ਹਨ। ਜੇਕਰ ਤੁਹਾਡਾ ਗਲਾ ਬਹੁਤ ਖਰਾਬ ਹੈ ਤਾਂ ਅਦਰਕ ਤੁਹਾਡੇ ਲਈ ਰਾਮਬਾਣ ਸਾਬਤ ਹੋ ਸਕਦਾ ਹੈ। ਜਦੋਂ ਵੀ ਗਲੇ 'ਚ ਕੋਈ ਸਮੱਸਿਆ ਹੋਵੇ ਤਾਂ ਸਭ ਤੋਂ ਪਹਿਲਾਂ ਠੰਡੀਆਂ ਚੀਜ਼ਾਂ ਤੋਂ ਦੂਰੀ ਬਣਾਈ ਰੱਖਣੀ ਚਾਹੀਦੀ ਹੈ। ਇਸ ਨਾਲ ਗਲੇ ਦੀ ਬੇਅਰਾਮੀ ਵਧ ਸਕਦੀ ਹੈ।