ਜ਼ਿਆਦਾਤਰ ਲੋਕ ਸੰਤਰੇ ਨੂੰ ਖਾਣ ਤੋਂ ਬਾਅਦ ਸੰਤਰੇ ਦੇ ਛਿਲਕੇ ਨੂੰ ਸੁੱਟ ਦਿੰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਸੰਤਰਾ ਜਿੰਨਾ ਫਾਇਦੇਮੰਦ ਫਲ ਹੈ,



ਇਸ ਦਾ ਛਿਲਕਾ ਵੀ ਸਿਹਤ ਲਈ ਕਈ ਤਰ੍ਹਾਂ ਨਾਲ ਫਾਇਦੇਮੰਦ ਹੁੰਦਾ ਹੈ। ਜੀ ਹਾਂ, ਜੇ ਤੁਸੀਂ ਸੰਤਰਾ ਖਾਂਦੇ ਹੋ ਤਾਂ ਹੁਣ ਤੋਂ ਇਸ ਦਾ ਛਿਲਕਾ ਸੁੱਟਣਾ ਬੰਦ ਕਰ ਦਿਓ।



ਸੰਤਰੇ ਦੇ ਛਿਲਕੇ ਨੂੰ ਸੁਕਾਉਣ ਤੋਂ ਬਾਅਦ ਇਸ ਦੇ ਪਾਉਡਰ ਨੂੰ ਚਿਹਰੇ ਦੀ ਸੁੰਦਰਤਾ ਵਧਾਉਣ ਲਈ ਵੀ ਵਰਤਿਆ ਜਾ ਸਕਦਾ ਹੈ।



ਇਸ ਦੇ ਨਾਲ ਹੀ, ਤੁਸੀਂ ਇਹਨਾਂ ਛਿਲਕਿਆਂ ਦੀ ਹਰਬਲ ਚਾਹ ਬਣਾ ਕੇ ਵੀ ਪੀ ਸਕਦੇ ਹੋ ਅਤੇ ਇਸ ਚਾਹ ਦੇ ਕਈ ਸਿਹਤ ਲਾਭ ਪ੍ਰਾਪਤ ਕਰ ਸਕਦੇ ਹੋ।



ਇਸ ਦੇ ਛਿਲਕਿਆਂ ‘ਚ ਸੰਤਰੇ ਦੇ ਗੁਦੇ ਨਾਲੋਂ 10 ਗੁਣਾ ਜ਼ਿਆਦਾ ਵਿਟਾਮਿਨ ਮੌਜੂਦ ਹੁੰਦੇ ਹਨ।



ਇਹੀ ਕਾਰਨ ਹੈ ਕਿ ਹੁਣ ਤੋਂ ਤੁਹਾਨੂੰ ਸੰਤਰੇ ਦੇ ਛਿਲਕਿਆਂ ਨੂੰ ਸੁੱਟਣ ਦੀ ਬਜਾਏ ਇਸ ਦਾ ਸੇਵਨ ਕਰਨਾ ਸ਼ੁਰੂ ਕਰਨਾ ਚਾਹੀਦਾ ਹੈ।



ਇਸਦੀ ਵਰਤੋਂ ਕਰਕੇ ਤੁਸੀਂ ਚਿਹਰੇ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਦੇ ਨਾਲ-ਨਾਲ ਤੁਸੀਂ ਸਿਹਤ ਨਾਲ ਜੁੜੀਆਂ ਹੋਰ ਕਈ ਸਮੱਸਿਆਵਾਂ ਨੂੰ ਆਪਣੇ ਤੋਂ ਦੂਰ ਰੱਖ ਸਕਦੇ ਹੋ।



ਜਾਣੋ ਸੰਤਰੇ ਦੇ ਛਿਲਕੇ ਦੇ ਕੀ ਫਾਇਦੇ- ਸੰਤਰੇ ਦਾ ਛਿਲਕਾ ਰਾਈਬੋਫਲੇਵਿਨ, ਥਿਆਮਿਨ, ਵਿਟਾਮਿਨ ਸੀ, ਬੀ6, ਕੈਲਸ਼ੀਅਮ, ਫਾਈਬਰ, ਪ੍ਰੋਵਿਟਾਮਿਨ ਏ, ਫੋਲੇਟ, ਪਲਾਂਟ ਕੰਪਾਊਂਡ ਪੌਲੀਫੇਨੌਲ ਆਦਿ ਵਰਗੇ ਕਈ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ।



ਇਹ ਸਾਰੇ ਸਰੀਰ ਨੂੰ ਵੱਖ-ਵੱਖ ਤਰੀਕਿਆਂ ਨਾਲ ਲਾਭ ਪਹੁੰਚਾਉਣ ਦਾ ਕੰਮ ਕਰਦੇ ਹਨ।



ਸੰਤਰੇ ਵਿੱਚ ਸਭ ਤੋਂ ਵੱਧ ਵਿਟਾਮਿਨ ਸੀ ਹੁੰਦਾ ਹੈ, ਉਸੇ ਤਰ੍ਹਾਂ ਇਸ ਦੇ ਛਿਲਕੇ ਵਿੱਚ ਵਿਟਾਮਿਨ ਸੀ ਦੀ ਮਾਤਰਾ ਹੁੰਦੀ ਹੈ। ਇਹ ਇਮਿਊਨਿਟੀ ਨੂੰ ਵਧਾਉਂਦਾ ਹੈ।



ਤੁਸੀਂ ਹਰ ਰੋਜ਼ ਸੰਤਰੇ ਦੇ ਛਿਲਕੇ ਦੀ ਬਣੀ ਚਾਹ ਪੀ ਸਕਦੇ ਹੋ ਜਾਂ ਇਸ ਨੂੰ ਸਬਜ਼ੀ ਵਿਚ ਮਿਲਾ ਸਕਦੇ ਹੋ।



ਸੰਤਰੇ ਦੇ ਛਿਲਕੇ ਦੀ ਵਰਤੋਂ ਸਕਿਨ ਨੂੰ ਜਵਾਨ ਰੱਖਣ ਲਈ ਕੀਤੀ ਜਾਂਦੀ ਹੈ। ਇਸ ਨਾਲ ਚਮੜੀ ‘ਤੇ ਮੌਜੂਦ ਬਲੈਕ ਹੈੱਡਸ, ਦਾਗ-ਧੱਬੇ, ਮੁਹਾਸੇ, ਝੁਰੜੀਆਂ, ਡੈੱਡ ਸਕਿਨ ਸੈੱਲਸ, ਟੈਨਿੰਗ ਦੀ ਸਮੱਸਿਆ ਨੂੰ ਦੂਰ ਕੀਤਾ ਜਾ ਸਕਦਾ ਹੈ।



ਸੰਤਰੇ ਦੇ ਛਿਲਕੇ ਵਿੱਚ ਮੌਜੂਦ ਫਾਈਬਰ ਪਾਚਨ ਕਿਰਿਆ ਨੂੰ ਠੀਕ ਕਰਦਾ ਹੈ। ਪੇਟ ਸਾਫ਼ ਰਹਿੰਦਾ ਹੈ, ਕਬਜ਼ ਤੋਂ ਰਾਹਤ ਮਿਲਦੀ ਹੈ। ਅੰਤੜੀਆਂ ਮਜ਼ਬੂਤ ​​ਹੁੰਦੀਆਂ ਹਨ। ਗੈਸ, ਬਦਹਜ਼ਮੀ, ਪੇਟ ਫੁੱਲਣ ਦੀ ਸਮੱਸਿਆ ਤੋਂ ਬਚਿਆ ਜਾ ਸਕਦਾ ਹੈ।