Health Benefits of Jaggery: ਚੀਨੀ ਖਾਣ ਨਾਲ ਹੋਣ ਵਾਲੇ ਨੁਕਸਾਨ ਤੋਂ ਅਸੀ ਬਖੂਬੀ ਜਾਣੂ ਹਾਂ, ਪਰ ਚੀਨੀ ਦੀ ਬਜਾਏ ਗੁੜ ਦਾ ਸੇਵਨ ਫਾਇਦੇਮੰਦ ਸਾਬਤ ਹੁੰਦਾ ਹੈ।



ਗੁੜ ਦੇ ਅੰਦਰ ਕੈਲਸ਼ੀਅਮ, ਆਇਰਨ, ਪੋਟਾਸ਼ੀਅਮ, ਸੋਡੀਅਮ ਵਰਗੇ ਤੱਤ ਪਾਏ ਜਾਂਦੇ ਹਨ। ਜੋ ਕਈ ਬਿਮਾਰੀਆਂ ਨੂੰ ਦੂਰ ਰੱਖਦੇ ਹਨ।



ਜਾਣਕਾਰੀ ਲਈ ਦੱਸ ਦੇਈਏ ਕਿ ਰਾਤ ਨੂੰ ਗੁੜ ਖਾਣ ਨਾਲ ਕਈ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ। ਤਾਂ ਆਓ ਜਾਣੋ ਇਸ ਬਾਰੇ ਖਾਸ...



ਗੁੜ ਵਿੱਚ ਵਿਟਾਮਿਨ-ਸੀ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਇੰਝ ਰਾਤ ਤੋਂ ਸੌਣ ਤੋਂ ਪਹਿਲਾਂ ਗੁੜ ਦੇ ਸੇਵਨ ਨਾਲ ਇਮਊਨਿਟੀ ਨੂੰ ਮਜ਼ਬੂਤੀ ਮਿਲ ਸਕਦੀ ਹੈ।



ਗੁੜ ਦੇ ਅੰਦਰ ਆਇਰਨ ਮੌਜੂਦ ਹੁੰਦਾ ਹੈ। ਇਸਦਾ ਸੇਵਨ ਕਰਨ ਨਾਲ ਸਰੀਰ ਵਿੱਚ ਅਨੀਮਿਆ ਦੀ ਕਮੀ ਪੂਰੀ ਹੋ ਸਕਦੀ ਹੈ।



ਜੇਕਰ ਤੁਸੀ ਨੀਂਦ ਨਾ ਆਉਣ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ, ਇਸ ਨਾਲ ਨੀਂਦ ਵਧੀਆ ਆਉਂਦੀ ਹੈ। ਗਰਮ ਦੁੱਧ ਵਿੱਚ ਗੁੜ ਮਿਲਾਕੇ ਪਿਓ ਇਸ ਨਾਲ ਨੀਂਦ ਵਧੀਆ ਆਉਂਦੀ ਹੈ।



ਗੁੜ ਸਾਡੇ ਸਰੀਰ ਵਿੱਚ ਡਾਇਜੇਸਟਿਵ ਐਜੇਂਟ ਦੇ ਰੂਪ ਵਿੱਚ ਕੰਮ ਕਰਦਾ ਹੈ। ਜਿਸ ਨਾਲ ਪਾਚਣ ਕਿਰਿਆ ਠੀਕ ਹੁੰਦੀ ਹੈ।



ਗੁੜ ਦੇ ਅੰਦਰ ਐਂਟੀਮਾਈਕ੍ਰੋਬਾਇਲ ਗੁਣ ਮੌਜੂਦ ਹੁੰਦੇ ਹਨ। ਜੋ ਨਾ ਸਿਰਫ ਚਿਹਰੇ ਉੱਪਰ ਹੋਣ ਵਾਲੇ ਲਾਲ ਨਿਸ਼ਾਨ ਤੋਂ ਛੁਟਕਾਰਾ ਦਿਵਾਉਂਦੇ ਹਨ, ਬਲਕਿ ਸਕਿਨ ਸਬੰਧੀ ਸਮੱਸਿਆਵਾਂ ਨੂੰ ਦੂਰ ਕਰਦੇ ਹਨ।



ਗੁੜ ਅੰਦਰ ਪੋਟਾਸ਼ੀਅਮ, ਸੋਡੀਅਮ ਵੀ ਪਾਏ ਜਾਂਦੇ ਹਨ। ਜੋ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਲਈ ਉਪਯੋਗੀ ਹੈ। ਰਾਤ ਨੂੰ ਸੌਣ ਤੋਂ ਪਹਿਲਾਂ ਇਸਦਾ ਸੇਵਨ ਰਾਮਬਾਣ ਸਾਬਤ ਹੋਏਗਾ।