ਅਚਾਨਕ ਅਮਰੀਕਾ ਵਿਚ ਗਾਂ ਦੇ ਕੱਚੇ ਦੁੱਧ ਦੀ ਮੰਗ ਵਧ ਗਈ ਹੈ।



ਕਿਉਂਕਿ ਸੋਸ਼ਲ ਮੀਡੀਆ 'ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੱਚੇ ਦੁੱਧ ਨਾਲ ਬਰਡ ਫਲੂ (Bird Flu) ਦੀ ਲਾਗ ਠੀਕ ਹੋ ਜਾਂਦੀ ਹੈ।



ਅਜਿਹੇ ਦਾਅਵੇ ਕਰਨ ਵਾਲਿਆਂ ਵਿੱਚ ਮਸ਼ਹੂਰ  Influencer ਵੀ ਸ਼ਾਮਲ ਹਨ। ਇਸ ਤੋਂ ਬਾਅਦ ਲੋਕ ਕੱਚਾ ਦੁੱਧ ਭਰਪੂਰ ਮਾਤਰਾ ਵਿੱਚ ਖਰੀਦ ਰਹੇ ਹਨ।



ਇਹ ਸੋਸ਼ਲ ਮੀਡੀਆ 'ਤੇ ਕਾਫੀ ਟ੍ਰੈਂਡ ਕਰ ਰਿਹਾ ਹੈ। ਪਰ ਅਸਲੀਅਤ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ।



ਡੇਲੀ ਮੇਲ ਦੀ ਰਿਪੋਰਟ ਮੁਤਾਬਕ ਅਮਰੀਕਾ ਵਿੱਚ ਇਨ੍ਹੀਂ ਦਿਨੀਂ ਬਰਡ ਫਲੂ ਦੀ ਲਾਗ ਫੈਲ ਰਹੀ ਹੈ।



ਲੋਕ ਇੰਨੇ ਡਰੇ ਹੋਏ ਹਨ ਕਿ ਉਹ ਆਪਣੇ ਆਪ ਨੂੰ ਬਚਾਉਣ ਲਈ ਕਈ ਤਰ੍ਹਾਂ ਦੇ ਘਰੇਲੂ ਉਪਾਅ ਲੱਭ ਰਹੇ ਹਨ।



 ਇਸ ਦੌਰਾਨ famous influencers ਨੇ ਟਿਕਟੋਕ ਅਤੇ ਫੇਸਬੁੱਕ 'ਤੇ ਵੀਡੀਓ ਪੋਸਟ ਕੀਤੇ ਕਿ ਗਾਂ ਦੇ ਕੱਚੇ ਦੁੱਧ ਨਾਲ ਬਰਡ ਫਲੂ ਦੀ ਲਾਗ ਠੀਕ ਹੋ ਰਹੀ ਹੈ।



ਵਿਲੀਅਮ ਟ੍ਰੇਬਿੰਗ ਨੇ ਲਿਖਿਆ, ਬਰਡ ਫਲੂ ਤੋਂ ਬਚਣ ਲਈ ਕੱਚਾ ਦੁੱਧ ਸਹੀ ਹੱਲ ਹੈ।



ਇਹ ਜ਼ੁਕਾਮ ਅਤੇ ਖੰਘ ਨੂੰ ਠੀਕ ਕਰਨ 'ਚ ਮਦਦਗਾਰ ਹੈ। ਇਮਿਊਨਿਟੀ ਵਧਾਉਂਦਾ ਹੈ। ਇਹ ਪੋਸ਼ਣ ਨਾਲ ਵੀ ਭਰਪੂਰ ਹੁੰਦਾ ਹੈ।



ਸੋਸ਼ਲ ਮੀਡੀਆ ਅਜਿਹੀਆਂ ਵੀਡੀਓਜ਼ ਅਤੇ ਸੰਦੇਸ਼ਾਂ ਨਾਲ ਭਰ ਗਿਆ ਸੀ। ਦਾਅਵਾ ਕੀਤਾ ਜਾ ਰਿਹਾ ਹੈ ਕਿ ਗਾਂ ਦੇ ਕੱਚੇ ਦੁੱਧ ਵਿੱਚ ਬਰਡ ਫਲੂ ਵਾਲਾ ਵਾਇਰਸ ਹੁੰਦਾ ਹੈ, ਜੋ ਇਸ ਨੂੰ ਮਾਰ ਸਕਦਾ ਹੈ



Influencer Glovithella ਨੇ ਪੋਸਟ ਕੀਤਾ, ਕੱਚਾ ਦੁੱਧ ਸਰੀਰ ਤੋਂ ਸਾਰੇ ਵਾਇਰਸ ਅਤੇ ਜ਼ਹਿਰੀਲੇ ਪਦਾਰਥਾਂ ਨੂੰ ਦੂਰ ਕਰਦਾ ਹੈ।



ਇਹ ਦੇਖ ਕੇ ਲੋਕ ਕੱਚਾ ਦੁੱਧ ਖਰੀਦਣ ਲਈ ਦੌੜ ਪਏ। ਘਰ ਵਿਚ ਜਮ੍ਹਾ ਕਰਨ ਲੱਗੇ, ਜਿਸ ਕਾਰਨ ਦੁੱਧ ਦੀ ਕਮੀ ਹੋ ਗਈ ਹੈ।



CDC ਨੇ ਕਿਹਾ- ਕੱਚਾ ਦੁੱਧ ਬਿਲਕੁਲ ਨਾ ਖਾਓ
ਸੀਡੀਸੀ ਨੇ ਕਿਹਾ ਕਿ ਕੱਚੇ ਦੁੱਧ ਦਾ ਸੇਵਨ ਬਿਲਕੁਲ ਨਾ ਕਰੋ। ਕਿਉਂਕਿ ਇਸ ਨੂੰ ਪਾਸਚਰਾਈਜ਼ ਨਹੀਂ ਕੀਤਾ ਗਿਆ ਹੈ।



ਪਰ ਇਸ ਚਿਤਾਵਨੀ ਦਾ ਉਲਟਾ ਅਸਰ ਹੋਇਆ। ਲੋਕ ਹੋ ਵੀ ਜ਼ਿਆਦਾ ਕੱਚਾ ਦੁੱਧ ਪੀਣ ਲੱਗ ਪਏ ਹਨ।



Thanks for Reading. UP NEXT

ਬਹੀਆਂ ਰੋਟੀਆਂ ਦੇ ਹਨ ਫਾਈਦੇ ਹੀ ਫਾਈਦੇ, ਜਾਣ ਕੇ ਰਹਿ ਜਾਵੋਗੇ ਹੈਰਾਨ

View next story