ਆਯੁਰਵੇਦ ਦੇ ਅਨੁਸਾਰ ਆਂਵਲੇ ਦੇ ਸੁੰਦਰਤਾ ਅਤੇ ਸਿਹਤ ਦੋਵਾਂ ਲਈ ਅਣਗਿਣਤ ਫਾਇਦੇ ਹਨ। ਇਸ ‘ਚ ਵਿਟਾਮਿਨ-ਸੀ, ਈ, ਆਇਰਨ, ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਫਾਈਬਰ ਭਰਪੂਰ ਮਾਤਰਾ ‘ਚ ਪਾਏ ਜਾਂਦੇ ਹਨ। ਰੋਜ਼ਾਨਾ 1 ਜਾਂ 2 ਆਂਵਲੇ ਦੇ ਮੁਰੱਬੇ ਦਾ ਸੇਵਨ ਕੀਤਾ ਜਾਵੇ ਤਾਂ ਚਮੜੀ ਚਮਕਦਾਰ ਅਤੇ ਸੁੰਦਰ ਹੋ ਜਾਂਦੀ ਹੈ। ਸਰੀਰ ‘ਚ ਖੂਨ ਦੀ ਘਾਟ ਨੂੰ ਦੂਰ ਕਰਨ ਲਈ ਆਂਵਲੇ ਦਾ ਮੁਰੱਬਾ ਕਾਫੀ ਫ਼ਾਇਦੇਮੰਦ ਹੁੰਦਾ ਹੈ। ਜੇਕਰ ਪੇਟ ਦੀ ਕੋਈ ਸਮੱਸਿਆ ਹੈ ਤਾਂ ਤੁਸੀਂ ਰੋਜ਼ਾਨਾ ਆਂਵਲੇ ਦੇ ਮੁਰੱਬੇ ਦਾ ਸੇਵਨ ਕਰੋ। ਗਠੀਆ ਅਤੇ ਸੋਜ ਦਾ ਇਲਾਜ ਕਰਨ ਲਈ ਆਂਵਲੇ ਦੇ ਮੁਰੱਬੇ ਦਾ ਉਪਯੋਗ ਕੀਤਾ ਜਾ ਸਕਦਾ ਹੈ। ਗਰਭ ਅਵਸਥਾ ‘ਚ ਆਂਵਲੇ ਦੇ ਮੁਰੱਬੇ ਦਾ ਸੇਵਨ ਕੀਤਾ ਜਾਵੇ ਤਾਂ ਮਾਂ ਅਤੇ ਬੱਚੇ ਦੋਵਾਂ ਦੀ ਸਿਹਤ ਠੀਕ ਰਹਿੰਦੀ ਹੈ।