ਤਿਉਹਾਰਾਂ ਦੇ ਮੌਕੇ 'ਤੇ ਮਿਠਾਈਆਂ ਦੀ ਖਪਤ ਵੱਧ ਜਾਂਦੀ ਹੈ, ਪਰ ਇਸੇ ਸਮੇਂ ਬਾਜ਼ਾਰ ਵਿੱਚ ਨਕਲੀ ਅਤੇ ਘਟੀਆ ਗੁਣਵੱਤਾ ਵਾਲੀਆਂ ਮਿਠਾਈਆਂ ਵੀ ਆ ਜਾਂਦੀਆਂ ਹਨ, ਜੋ ਸਿਹਤ ਲਈ ਖਤਰਨਾਕ ਹੁੰਦੀਆਂ ਹਨ।

ਇਨ੍ਹਾਂ ਵਿੱਚ ਮਿਲਾਵਟ, ਸਿੰਥੇਟਿਕ ਰੰਗ ਅਤੇ ਨਕਲੀ ਸਮੱਗਰੀ ਵਰਤੀ ਜਾਂਦੀ ਹੈ, ਜੋ ਪੇਟ ਦੇ ਰੋਗ, ਖੁਰਾਕੀ ਜ਼ਹਿਰਲਾ ਪ੍ਰਭਾਵ ਅਤੇ ਹੋਰ ਬਿਮਾਰੀਆਂ ਦਾ ਕਾਰਨ ਬਣ ਸਕਦੀ ਹੈ। ਇਸ ਲਈ ਜ਼ਰੂਰੀ ਹੈ ਕਿ ਮਿਠਾਈ ਖਰੀਦਣ ਤੋਂ ਪਹਿਲਾਂ ਅਸਲੀ ਅਤੇ ਨਕਲੀ ਦੀ ਪਛਾਣ ਕੀਤੀ ਜਾਵੇ।

ਅਸਲੀ ਮਿਠਾਈ ਵਿੱਚ ਕੁਦਰਤੀ ਸੁਗੰਧ ਹੁੰਦੀ ਹੈ, ਨਕਲੀ ਵਿੱਚ ਕੈਮੀਕਲ ਦੀ ਤਿੱਖੀ ਬੂ ਆਉਂਦੀ ਹੈ।

ਮਿਠਾਈ ਦੇ ਰੰਗ ਤੇ ਚਮਕ 'ਤੇ ਧਿਆਨ ਦਿਓ। ਜੇ ਰੰਗ ਬਹੁਤ ਜ਼ਿਆਦਾ ਚਮਕਦਾਰ ਜਾਂ ਅਜੀਬ ਲੱਗੇ, ਤਾਂ ਇਹ ਨਕਲੀ ਹੋ ਸਕਦੀ ਹੈ। ਅਸਲੀ ਮਠਿਆਈ ਦਾ ਰੰਗ ਹਲਕਾ ਤੇ ਕੁਦਰਤੀ ਹੁੰਦਾ ਹੈ।

ਘਿਓ ਦੀ ਸੱਚਾਈ ਜਾਂਚੋ। ਜੇ ਮਠਿਆਈ ਵਿੱਚ ਘਿਓ ਦੀ ਬਜਾਏ ਬਨਸਪਤੀ ਤੇਲ ਹੈ, ਤਾਂ ਇਸਦੀ ਸੁਆਦ ਤੇ ਗੰਧ ਅਲੱਗ ਹੋਵੇਗੀ। ਅਸਲੀ ਘਿਓ ਵਾਲੀ ਮਠਿਆਈ ਵਿੱਚ ਘਿਓ ਤੇ ਖੰਡ ਦੀ ਮਿੱਠੀ ਖੁਸ਼ਬੂ ਹੁੰਦੀ ਹੈ ਅਤੇ ਮਿਠਾਸ ਜ਼ਿਆਦਾ ਨਹੀਂ ਹੁੰਦੀ।

ਮਿਠਾਈ ਨੂੰ ਗਰਮ ਪਾਣੀ ਵਿੱਚ ਘੋਲ ਕੇ ਦੇਖੋ। ਜੇ ਮਿਠਾਈ ਵਿੱਚ ਡਿਟਰਜੈਂਟ ਹੋਵੇ ਤਾਂ ਪਾਣੀ ਵਿੱਚ ਝੱਗ ਬਣ ਜਾਂਦੀ ਹੈ। ਇਹ ਮਿਲਾਵਟ ਦਾ ਸੂਚਕ ਹੈ।

ਪੈਕ ਮਠਿਆਈਆਂ ਖਰੀਦਦੇ ਸਮੇਂ ਲੇਬਲ ਚੈੱਕ ਕਰੋ। FSSAI ਮਾਰਕ, ਬਣਾਉਣ ਦੀ ਤਾਰੀਖ ਅਤੇ ਮਿਆਦ ਖਤਮ ਹੋਣ ਦੀ ਤਾਰੀਖ ਦੀ ਪੱਕੀ ਜਾਂਚ ਕਰੋ।

ਖੰਡ ਦੀ ਬਜਾਏ ਮਿਲਾਵਟੀ ਮਿੱਠੇ ਵਰਤੇ ਜਾਂਦੇ ਹਨ, ਜੋ ਕੌੜਾ ਜਾਂ ਧਾਤੂ ਵਰਗਾ ਸੁਆਦ ਦੇ ਸਕਦੇ ਹਨ। ਅਸਲੀ ਖੰਡ ਵਾਲੀਆਂ ਮਠਿਆਈਆਂ ਸਾਫ਼ ਤੇ ਮਿਠਾਸ ਵਾਲੀਆਂ ਹੁੰਦੀਆਂ ਹਨ।

ਅਸਲੀ ਮਿਠਾਈ ਦਾ ਸਵਾਦ ਨਰਮ ਤੇ ਕੁਦਰਤੀ ਹੁੰਦਾ ਹੈ, ਨਕਲੀ ਦਾ ਅਸਵਾਦੀ।

ਅਸਲੀ ਮਿਠਾਈ ਦਾ ਸਵਾਦ ਨਰਮ ਤੇ ਕੁਦਰਤੀ ਹੁੰਦਾ ਹੈ, ਨਕਲੀ ਦਾ ਅਸਵਾਦੀ।

ਅਸਲੀ ਚਾਂਦੀ ਵਰਕ ਹੱਥ ਨਾਲ ਨਹੀਂ ਲੱਗਦਾ, ਨਕਲੀ ਆਸਾਨੀ ਨਾਲ ਉਤਰ ਜਾਂਦਾ ਹੈ।

ਬਹੁਤ ਸਸਤੀ ਮਿਠਾਈ ਅਕਸਰ ਮਿਲਾਵਟ ਵਾਲੀ ਹੋ ਸਕਦੀ ਹੈ।

ਬਹੁਤ ਸਸਤੀ ਮਿਠਾਈ ਅਕਸਰ ਮਿਲਾਵਟ ਵਾਲੀ ਹੋ ਸਕਦੀ ਹੈ।