ਨਹੀਂ ਜਾਣਾ ਪਵੇਗਾ ਜਿੰਮ, ਘਰ ਦੇ ਆਹ ਕੰਮਾਂ ਨਾਲ ਘੱਟ ਜਾਵੇਗਾ ਭਾਰ

ਭਾਰ ਘਟਾਉਣ ਲਈ ਲੋਕਾਂ ਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ



ਜਿੰਮ ਵਿੱਚ ਲੋਕ ਘੰਟਿਆਂ ਤੱਕ ਪਸੀਨਾ ਬਹਾਉਂਦੇ ਹਨ, ਸੈਰ ਕਰਨੀ ਹੁੰਦੀ ਹੈ, ਇਸ ਦੇ ਨਾਲ ਹੀ ਡਾਈਟ ਦਾ ਹਮੇਸ਼ਾ ਧਿਆਨ ਰੱਖਣਾ ਪੈਂਦਾ ਹੈ

ਪਰ ਬਿਨਾਂ ਜਿੰਮ ਅਤੇ ਸੈਰ ਤੋਂ ਵੀ ਤੁਸੀਂ ਭਾਰ ਘਟਾ ਸਕਦੇ ਹੋ, ਇਸ ਦੇ ਲਈ ਤੁਹਾਨੂੰ ਘਰ ਦੇ ਕੁਝ ਕੰਮ ਕਰਨੇ ਪੈਣਗੇ, ਜੋ ਕਿ ਅੱਜਕੱਲ੍ਹ ਫਿਜ਼ਿਕਲ ਵਰਕਆਊਟ ਸਾਬਤ ਹੋ ਸਕਦਾ ਹੈ



ਵੈਕਿਊਮ ਕਲੀਨਰ ਨਾਲ ਘਰ ਦੀ ਸਫਾਈ ਕਰਦਿਆਂ ਹੋਇਆਂ ਤੁਸੀਂ ਭਾਰ ਘਟਾ ਸਕਦੇ ਹੋ, ਕਿਉਂਕਿ ਇਸ ਵੇਲੇ ਪੁਸ਼ ਅਤੇ ਪੁੱਲ ਕਰਨਾ ਪੈਂਦਾ ਹੈ



ਫਰਸ਼ ‘ਤੇ ਪੋਚਾ ਲਾਉਣ ਵੇਲੇ ਤੇਜ਼ੀ ਨਾਲ ਕੈਲੋਰੀ ਬਰਨ ਹੁੰਦੀ ਹੈ, ਇਸ ਨਾਲ ਕੋਰ ਮਸਲਸ ਬਣਦੇ ਹਨ



ਖਿੜਕੀਆਂ ਸਾਫ ਕਰਨ ਨਾਲ ਵੀ ਤੁਹਾਡਾ ਸਰੀਰ ਕੰਮ ਕਰਦਾ ਹੈ, ਜਿਸ ਨਾਲ 100-200 ਕੈਲੋਰੀ ਬਰਨ ਹੁੰਦੀ ਹੈ



ਘਰ ਦੇ ਗੰਦੇ ਭਾਂਡੇ ਧੋਣ ਨਾਲ ਵੀ ਤੁਸੀਂ ਭਾਰ ਘਟਾ ਸਕਦੇ ਹੋ, ਇਸ ਕਿਰਿਆ ਨੂੰ ਲਗਾਤਾਰ ਕਰਨ ਨਾਲ ਵੀ ਕੈਲੋਰੀ ਬਰਨ ਹੁੰਦੀ ਹੈ



ਬਾਗਵਾਨੀ ਕਰਨ ਵੇਲੇ ਵੀ ਤੁਸੀਂ ਭਾਰ ਘਟਾ ਸਕਦੇ ਹੋ, ਜਿਸ ਦੌਰਾਨ 200-400 ਕੈਲੋਰੀ ਬਰਨ ਹੁੰਦੀ ਹੈ



ਕੱਪੜੇ ਧੌਣ ਵੇਲੇ ਤੁਹਾਡੀ ਕੈਲੋਰੀ ਬਰਨ ਹੁੰਦੀ ਹੈ, ਇਸ ਦੇ ਨਾਲ ਹੀ ਭਾਰ ਘਟਾਉਣ ਲਈ ਤੁਸੀਂ ਪੌੜੀਆਂ ਚੜ੍ਹ ਅਤੇ ਉਤਰ ਸਕਦੇ ਹੋ