ਅੰਬ ਗਰਮੀ ਸੀਜ਼ਨ ਦਾ ਸਭ ਤੋਂ ਵੱਧ ਵਿਕਣ ਵਾਲਾ ਫਲ ਹੈ। ਲੋਕ ਬਹੁਤ ਹੀ ਬੇਸਬਰੀ ਦੇ ਨਾਲ ਇਸ ਉਡੀਕ ਕਰਦੇ ਹਨ। ਇਸ ਲਈ ਜਦੋਂ ਇਹ ਫਲ ਆਉਂਦਾ ਹੈ ਤਾਂ ਲੋਕ ਖੂਬ ਖਾਂਦੇ ਹਨ।

ਪਰ ਜੇਕਰ ਤੁਸੀਂ ਵੀ ਹੱਦ ਨਾਲ ਵੱਧ ਇਸ ਫਲ ਦਾ ਸੇਵਨ ਕਰਦੇ ਹੋ ਤਾਂ ਰੁਕ ਜਾਓ, ਨਹੀਂ ਤਾਂ ਸਿਹਤ ਨੂੰ ਨੁਕਸਾਨ ਹੋ ਜਾਏਗਾ।

ਅੰਬ ਵਿੱਚ ਵਿਟਾਮਿਨ A ਜੋ ਕਿ ਅੱਖਾਂ ਦੀ ਰੌਸ਼ਨੀ ਲਈ ਅਤੇ ਵਿਟਾਮਿਨ C ਜੋ ਕਿ ਇਮਿਊਨ ਸਿਸਟਮ ਲਈ ਚੰਗਾ ਹੁੰਦਾ ਹੈ।

ਇਸ ਵਿੱਚ ਐਨਜ਼ਾਈਮ ਹੁੰਦੇ ਹਨ ਜੋ ਭੋਜਨ ਹਜ਼ਮ ਕਰਨ 'ਚ ਮਦਦ ਕਰਦੇ ਹਨ। ਫਾਈਬਰ ਵੀ ਮੌਜੂਦ ਹੁੰਦਾ ਹੈ ਜੋ ਪੇਟ ਸਾਫ਼ ਰੱਖਦਾ ਹੈ।



ਵਿਟਾਮਿਨ C ਸਕਿੱਨ ਦੀ ਚਮਕ ਅਤੇ ਵਾਲਾਂ ਦੀ ਮਜ਼ਬੂਤੀ ਵਧਾਉਂਦਾ ਹੈ।

ਵਿਟਾਮਿਨ C ਸਕਿੱਨ ਦੀ ਚਮਕ ਅਤੇ ਵਾਲਾਂ ਦੀ ਮਜ਼ਬੂਤੀ ਵਧਾਉਂਦਾ ਹੈ।

ਅੰਬ ਵਿੱਚ ਐਂਟੀ-ਆਕਸੀਡੈਂਟ ਹੁੰਦੇ ਹਨ (ਜਿਵੇਂ ਕਿ ਬੀਟਾ-ਕੈਰੋਟੀਨ) ਜੋ ਖੂਨ ਸਾਫ਼ ਕਰਦੇ ਹਨ ਅਤੇ ਕੁਝ ਕਿਸਮਾਂ ਦੇ ਕੈਂਸਰ ਤੋਂ ਬਚਾਅ ਕਰਦੇ ਹਨ।

ਇਕ ਸਿਹਤਮੰਦ ਵਿਅਕਤੀ ਲਈ ਰੋਜ਼ਾਨਾ 1 ਤੋਂ 2 ਅੰਬ ਖਾਣਾ ਠੀਕ ਮੰਨਿਆ ਜਾਂਦਾ ਹੈ।

ਜ਼ਿਆਦਾ ਮਾਤਰਾ 'ਚ ਸੇਵਨ ਕਰਨ ਨਾਲ ਤੁਹਾਡੀ ਸਿਹਤ 'ਤੇ ਅਸਰ ਪੈ ਸਕਦਾ ਹੈ। ਤੁਹਾਨੂੰ ਢਿੱਡ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।



ਇਸ ਦੇ ਨਾਲ ਨਾ ਸਿਰਫ ਮੋਟਾਪਾ ਵੱਧ ਸਕਦਾ ਹੈ ਸਗੋਂ ਤੁਹਾਨੂੰ ਬਲੱਡ ਸ਼ੁਗਰ ਸਬੰਧੀ ਸਮੱਸਿਆ ਵੀ ਹੋ ਸਕਦੀ ਹੈ।

ਜ਼ਰੂਰਤ ਤੋਂ ਜ਼ਿਆਦਾ ਅੰਬ ਖਾਣ ਨਾਲ ਤੁਹਾਡੀ ਸਕਿੱਨ 'ਤੇ ਅਸਰ ਪੈ ਸਕਦਾ ਹੈ।

ਵਧੇਰੇ ਅੰਬ ਖਾਣ ਨਾਲ ਗਰਮੀ, ਮੂੰਹ 'ਚ ਛਾਲੇ, ਜਾਂ ਮੁਹਾਂਸੇ ਹੋ ਸਕਦੇ ਹਨ।

ਵਧੇਰੇ ਅੰਬ ਖਾਣ ਨਾਲ ਗਰਮੀ, ਮੂੰਹ 'ਚ ਛਾਲੇ, ਜਾਂ ਮੁਹਾਂਸੇ ਹੋ ਸਕਦੇ ਹਨ।

ਉਥੇ ਹੀ ਬੱਚਿਆਂ ਨੂੰ ਸਿਰਫ ਅੱਧਾ ਜਾਂ 1 ਛੋਟਾ ਅੰਬ ਕਾਫ਼ੀ ਹੁੰਦਾ ਹੈ।