ਦਮੇ ਦੇ ਮਰੀਜ਼ਾਂ ਲਈ ਕਿਹੜਾ ਭੋਜਨ ਲਾਹੇਵੰਦ ਤੇ ਕਿਹੜੇ ਤੋਂ ਰਹਿਣਾ ਚਾਹੀਦਾ ਹੈ ਦੂਰ ?



ਅਸਥਮਾ ਕਾਰਨ ਹੋਣ ਵਾਲੀਆਂ ਸਮੱਸਿਆਵਾਂ ਨੂੰ ਖਾਣ-ਪੀਣ ਦੀਆਂ ਆਦਤਾਂ ਵਿਚ ਸਾਵਧਾਨ ਰਹਿ ਕੇ ਘੱਟ ਕੀਤਾ ਜਾ ਸਕਦਾ ਹੈ।



ਅਸਥਮਾ ਦੇ ਰੋਗੀਆਂ ਨੂੰ ਆਪਣੀ ਖੁਰਾਕ 'ਚ ਮੈਗਨੀਸ਼ੀਅਮ ਯੁਕਤ ਭੋਜਨ ਸ਼ਾਮਲ ਕਰਨਾ ਚਾਹੀਦਾ ਹੈ, ਕਿਉਂਕਿ ਇਸ ਸਮੱਸਿਆ 'ਚ ਸਾਹ ਦੀ ਨਾਲੀ 'ਚ ਸੋਜ ਆ ਜਾਂਦੀ ਹੈ, ਜਿਸ ਕਾਰਨ ਮਰੀਜ਼ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।



ਮੈਗਨੀਸ਼ੀਅਮ ਸਾਬਤ ਅਨਾਜ, ਮੇਵੇ, ਫਲ਼ੀਦਾਰ, ਹਰੀਆਂ ਸਬਜ਼ੀਆਂ, ਮੱਛੀ ਆਦਿ ਵਿੱਚ ਚੰਗੀ ਮਾਤਰਾ ਵਿੱਚ ਪਾਇਆ ਜਾਂਦਾ ਹੈ।



ਅਸਥਮਾ ਦੇ ਰੋਗੀਆਂ ਨੂੰ ਆਪਣੀ ਖੁਰਾਕ ਵਿੱਚ ਕੀਵੀ , Avacado ਨੂੰ ਸ਼ਾਮਲ ਕਰਨਾ ਚਾਹੀਦਾ ਹੈ, ਇਹ ਬਹੁਤ ਸਾਰੇ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ।



ਅਸਥਮਾ ਤੋਂ ਪੀੜਤ ਲੋਕਾਂ ਨੂੰ ਅਜਿਹੀਆਂ ਚੀਜ਼ਾਂ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ, ਜਿਸ ਨਾਲ ਬਲਗਮ ਜਮ੍ਹਾ ਹੋਣ ਦਾ ਡਰ ਹੋਵੇ।



ਗੋਭੀ, ਚੌਲ, ਦਹੀਂ, ਠੰਡੀਆਂ ਚੀਜ਼ਾਂ, ਤਲੇ ਅਤੇ ਮਸਾਲੇਦਾਰ ਭੋਜਨ, ਜੰਕ ਫੂਡ, ਕਾਰਬੋਨੇਟਿਡ ਡਰਿੰਕਸ ਆਦਿ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।