ਅਸਥਮਾ ਇੱਕ ਅਜਿਹੀ ਬਿਮਾਰੀ ਹੈ ਜਿਸ ਵਿੱਚ ਸਾਹ ਲੈਣ ਵਿੱਚ ਮੁਸ਼ਕਿਲ ਹੁੰਦਾ ਹੈ



ਅਸਥਮਾ ਨੂੰ ਪਿੰਡ ਦੀ ਭਾਸ਼ਾ ਵਿੱਚ ਦਮਾ ਵੀ ਕਿਹਾ ਜਾਂਦਾ ਹੈ



ਜਿਸ ਦਾ ਸ਼ਬਦੀ ਅਰਥ ਹੈ ਦਮ ਘੁਟਣਾ



ਅਸਥਮਾ ਹੋਣ 'ਤੇ ਤੁਹਾਡੇ ਲਈ ਫਿਜ਼ਿਕਲ ਐਕਟੀਵਿਟੀ ਕਰਨਾ ਮੁਸ਼ਕਿਲ ਹੋ ਜਾਂਦਾ ਹੈ



ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਅਸਥਮਾ ਹੋਣ 'ਤੇ ਕਿਹੜੇ-ਕਿਹੜੇ ਲਛਣ ਨਜ਼ਰ ਆਉਂਦੇ ਹਨ



ਅਸਥਮਾ ਵਿੱਚ ਸਾਹ ਲੈਣ 'ਤੇ ਘੜਘੜ ਦੀ ਆਵਾਜ਼ ਆਉਂਦੀ ਹੈ



ਇਸ ਤੋਂ ਇਲਾਵਾ ਜਦੋਂ ਤੁਸੀਂ ਸਾਹ ਲੈਂਦੇ ਹੋ ਤਾਂ ਸੀਟੀ ਵਰਗੀ ਆਵਾਜ਼ ਆਉਂਦੀ ਹੈ



ਅਸਥਮਾ ਵਿੱਚ ਖੰਘ ਬਹੁਤ ਜ਼ਿਆਦਾ ਹੁੰਦੀ ਹੈ ਖਾਸ ਕਰਕੇ ਰਾਤ ਦੇ ਵੇਲੇ



ਅਸਥਮਾ ਹੋਣ 'ਤੇ ਤੁਹਾਡੀ ਛਾਤੀ ਵਿੱਚ ਜਕੜਨ ਵਰਗੀ ਸਮੱਸਿਆ ਹੁੰਦੀ ਹੈ



ਅਸਥਮਾ ਵਿੱਚ ਸਾਹ ਫੁੱਲਣਾ ਸ਼ੁਰੂ ਹੇ ਜਾਂਦਾ ਹੈ, ਘਬਰਾਹਟ ਹੁੰਦੀ ਹੈ ਅਤੇ ਨਾਲ ਹੀ ਥਕਾਵਟ ਮਹਿਸੂਸ ਹੁੰਦੀ ਹੈ