ਅਕਸਰ ਅਸੀਂ ਅਣਜਾਣੇ ਵਿੱਚ ਕੁਝ ਗਲਤੀਆਂ ਕਰ ਬੈਠਦੇ ਹਾਂ ਜੋ ਸਾਡੀ ਸਿਹਤ ਅਤੇ ਏਸੀ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ।

ਇਨ੍ਹਾਂ ਗਲਤੀਆਂ ਨੂੰ ਟਾਲ ਕੇ ਅਸੀਂ ਆਪਣੀ ਸਿਹਤ ਦੀ ਰਾਖੀ ਕਰ ਸਕਦੇ ਹਾਂ ਅਤੇ ਏਸੀ ਨੂੰ ਵੀ ਸੁਰੱਖਿਅਤ ਰੱਖ ਸਕਦੇ ਹਾਂ। ਆਓ ਜਾਣੀਏ ਉਹਨਾਂ ਆਮ ਗਲਤੀਆਂ ਬਾਰੇ ਜੋ ਏਸੀ ਵਾਲੇ ਕਮਰੇ ਵਿੱਚ ਨਹੀਂ ਕਰਨੀਆਂ ਚਾਹੀਦੀਆਂ।

ਕਦੇ ਵੀ ਨ੍ਹਾਉਣ ਤੋਂ ਬਾਅਦ ਭਿੱਜੇ ਸਰੀਰ ਨਾਲ, ਪਸੀਨੇ ਨਾਲ ਭਿੱਜੇ ਹੋਏ ਹੋ ਕੇ ਜਾਂ ਭਿੱਜੇ ਕੱਪੜੇ ਪਾ ਕੇ ਏ.ਸੀ. ਵਾਲੇ ਕਮਰੇ ਵਿੱਚ ਨਹੀਂ ਜਾਣਾ ਚਾਹੀਦਾ।



ਜਦੋਂ ਤੁਸੀਂ ਬਾਹਰੋਂ ਪਸੀਨੇ ਨਾਲ ਭਿੱਜੇ ਹੋਏ ਜਾਂ ਨਹਾਉਣ ਤੋਂ ਬਾਅਦ ਸਿੱਧੇ ਏਸੀ ਵਾਲੇ ਠੰਡੇ ਕਮਰੇ ਵਿੱਚ ਜਾਂਦੇ ਹੋ, ਤਾਂ ਸਰੀਰ ਦਾ ਤਾਪਮਾਨ ਅਚਾਨਕ ਘਟ ਜਾਂਦਾ ਹੈ।



ਇਸ ਨਾਲ ਜੁਕਾਮ, ਸਰਦੀ, ਮਾਸਪੇਸ਼ੀਆਂ ਵਿੱਚ ਖਿੱਚ ਜਾਂ ਜੋੜਾਂ ਦਾ ਦਰਦ ਹੋ ਸਕਦਾ ਹੈ। ਨਾਲ ਹੀ, ਭਿੱਜੇ ਕੱਪੜਿਆਂ ਵਿੱਚ AC ਵਿੱਚ ਬੈਠਣ ਨਾਲ ਠੰਡ ਵੱਧ ਜਾਂਦੀ ਹੈ ਅਤੇ ਸਰੀਰ ਕੰਬਣ ਲੱਗਦਾ ਹੈ।

ਜਦੋਂ ਗਰਮੀ ਬਹੁਤ ਵੱਧ ਜਾਂਦੀ ਹੈ ਤਾਂ ਬਹੁਤੇ ਲੋਕ AC ਨੂੰ 16 ਜਾਂ 18 ਡਿਗਰੀ ਤੇ ਸੈੱਟ ਕਰ ਦਿੰਦੇ ਹਨ। ਉਹ ਸੋਚਦੇ ਹਨ ਕਿ ਇਸ ਨਾਲ ਕਮਰਾ ਜਲਦੀ ਅਤੇ ਵਧੇਰੇ ਠੰਡਾ ਹੋ ਜਾਵੇਗਾ।

AC ਦਾ ਟੈਮਪਰੇਚਰ ਬਹੁਤ ਘੱਟ ਰੱਖਣਾ ਸਿਹਤ ਲਈ ਖਤਰਨਾਕ ਹੋ ਸਕਦਾ ਹੈ। ਇਹ ਸਰੀਰ ਦੀ ਰੋਗ-ਪ੍ਰਤੀਰੋਧਕ ਸ਼ਕਤੀ ਨੂੰ ਕਮਜ਼ੋਰ ਕਰ ਸਕਦਾ ਹੈ।

ਨਤੀਜੇ ਵਜੋਂ ਵਾਇਰਲ ਇੰਫੈਕਸ਼ਨ ਜਾਂ ਸਾਹ ਲੈਣ ਦੀ ਸਮੱਸਿਆ ਹੋ ਸਕਦੀ ਹੈ। ਇਸ ਲਈ AC ਦਾ ਤਾਪਮਾਨ 24 ਤੋਂ 26 ਡਿਗਰੀ ਸੈਲਸੀਅਸ ਦੇ ਵਿਚਕਾਰ ਰੱਖਣਾ ਚੰਗਾ ਰਹਿੰਦਾ ਹੈ।

ਏ.ਸੀ. ਕਮਰਾ ਠੰਡਾ ਤਦ ਹੀ ਕਰਦਾ ਹੈ ਜਦੋਂ ਕਮਰਾ ਪੂਰੀ ਤਰ੍ਹਾਂ ਬੰਦ ਹੋਵੇ। ਜੇਕਰ ਤੁਸੀਂ ਦਰਵਾਜ਼ਾ ਜਾਂ ਖਿੜਕੀਆਂ ਖੁੱਲੀਆਂ ਰੱਖਦੇ ਹੋ, ਤਾਂ ਬਾਹਰ ਦੀ ਗਰਮ ਹਵਾ ਅੰਦਰ ਆ ਜਾਂਦੀ ਹੈ। ਇਸ ਨਾਲ ਏ.ਸੀ. ਢੰਗ ਨਾਲ ਕੰਮ ਨਹੀਂ ਕਰ ਸਕਦਾ।

ਇਸਦੇ ਨਾਲ ਨਾਲ, ਵਾਰ-ਵਾਰ ਕਮਰਾ ਖੋਲ੍ਹਣ ਜਾਂ ਖਿੜਕੀਆਂ ਖੁੱਲੀਆਂ ਛੱਡਣ ਨਾਲ ਏ.ਸੀ. ਦੇ ਕੰਪ੍ਰੈਸਰ ਉੱਤੇ ਵੀ ਦਬਾਅ ਪੈਂਦਾ ਹੈ। ਇਸ ਕਾਰਨ ਨਾ ਸਿਰਫ ਬਿਜਲੀ ਦਾ ਬਿਲ ਵੱਧਦਾ ਹੈ, ਸਗੋਂ ਏ.ਸੀ. ਖਰਾਬ ਹੋਣ ਦੇ ਚਾਂਸ ਵੀ ਵੱਧ ਜਾਂਦੇ ਹਨ।

ਅਕਸਰ ਲੋਕ AC ਦੀ ਸਿਰਫ਼ ਇੱਕ ਵਾਰੀ ਸਰਵਿਸ ਕਰਵਾ ਲੈਂਦੇ ਹਨ ਤੇ ਫਿਰ ਸਫਾਈ ਭੁੱਲ ਜਾਂਦੇ ਹਨ। ਉਹ ਸੋਚਦੇ ਹਨ ਕਿ ਇੱਕ ਵਾਰੀ ਸਰਵਿਸ ਨਾਲ ਕੰਮ ਚੱਲ ਜਾਵੇਗਾ।



ਪਰ ਜੇਕਰ ਏ.ਸੀ. ਦੀ ਨਿਯਮਤ ਸਫਾਈ ਨਾ ਕੀਤੀ ਜਾਵੇ, ਤਾਂ ਫਿਲਟਰ 'ਚ ਧੂੜ-ਮਿੱਟੀ ਜੰਮ ਜਾਂਦੀ ਹੈ। ਇਸ ਨਾਲ ਏ.ਸੀ. ਤੋਂ ਨਿਕਲਣ ਵਾਲੀ ਹਵਾ ਗੰਦੀ ਹੋ ਜਾਂਦੀ ਹੈ, ਜੋ ਸਿਹਤ ਲਈ ਨੁਕਸਾਨਦਾਇਕ ਹੈ।