ਤੁਸੀਂ ਅਕਸਰ ਮਹਿਸੂਸ ਕੀਤਾ ਹੋਵੇਗਾ ਕਿ ਜੇਕਰ ਦਿਨ ਦੀ ਸ਼ੁਰੂਆਤ ਚੰਗੀ ਹੋਵੇ, ਤਾਂ ਸਾਰਾ ਦਿਨ ਵਧੀਆ ਲੱਗਦਾ ਹੈ।



ਪਰ ਜੇਕਰ ਸਵੇਰ ਨੂੰ ਕੁੱਝ ਨੈਗਟਿਵ ਹੋ ਜਾਵੇ, ਤਾਂ ਉਸਦਾ ਅਸਰ ਪੂਰੇ ਦਿਨ ‘ਤੇ ਪੈਂਦਾ ਹੈ।

ਪਰ ਜੇਕਰ ਸਵੇਰ ਨੂੰ ਕੁੱਝ ਨੈਗਟਿਵ ਹੋ ਜਾਵੇ, ਤਾਂ ਉਸਦਾ ਅਸਰ ਪੂਰੇ ਦਿਨ ‘ਤੇ ਪੈਂਦਾ ਹੈ।

ਇਸੇ ਕਰਕੇ ਘਰ ਦੇ ਵੱਡੇ ਬਜ਼ੁਰਗ ਹਮੇਸ਼ਾ ਇਸ ਗੱਲ ‘ਤੇ ਜ਼ੋਰ ਦਿੰਦੇ ਹਨ ਕਿ ਸਵੇਰ ਦੀ ਸ਼ੁਰੂਆਤ ਵਧੀਆ ਢੰਗ ਨਾਲ ਹੋਣੀ ਚਾਹੀਦੀ ਹੈ।



ਜੇਕਰ ਤੁਸੀਂ ਇੱਕ ਚੰਗਾ ਅਤੇ ਹੈਲਦੀ ਮੌਰਨਿੰਗ ਰੂਟੀਨ ਫਾਲੋ ਕਰਦੇ ਹੋ, ਤਾਂ ਇਸਦਾ ਅਸਰ ਤੁਹਾਡੀ ਸਾਰੀ ਰੁਟੀਨ ‘ਤੇ ਪੈਂਦਾ ਹੈ ਅਤੇ ਦਿਨ ਸੁਖਮਈ ਲੱਗਦਾ ਹੈ।



ਦਿਨ ਦੀ ਸਿਹਤਮੰਦ ਅਤੇ ਸਕਾਰਾਤਮਕ ਸ਼ੁਰੂਆਤ ਲਈ ਸਵੇਰੇ ਜਲਦੀ ਉਠਣਾ ਬਹੁਤ ਜ਼ਰੂਰੀ ਹੈ।

ਪੁਰਾਣੇ ਸਮਿਆਂ ਵਿੱਚ ਲੋਕ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਉਠ ਜਾਂਦੇ ਸਨ, ਪਰ ਬਦਲਦੇ ਸਮਿਆਂ ਦੇ ਨਾਲ ਇਹ ਆਦਤ ਘੱਟਦੀ ਗਈ ਹੈ।



ਅੱਜਕੱਲ ਰਾਤ ਨੂੰ ਦੇਰ ਤੱਕ ਜਾਗਣਾ ਅਤੇ ਸਵੇਰੇ ਦੇਰ ਤੱਕ ਬਿਸਤਰੇ ‘ਤੇ ਪਏ ਰਹਿਣਾ ਆਮ ਆਦਤ ਬਣ ਗਈ ਹੈ। ਪਰ ਇਹ ਤੁਹਾਡੀ ਜ਼ਿੰਦਗੀ ‘ਤੇ ਬਹੁਤ ਨੈਗਟਿਵ ਪ੍ਰਭਾਵ ਪਾ ਸਕਦੀ ਹੈ।

ਸਵੇਰੇ ਜਲਦੀ ਉਠੋ ਅਤੇ ਰਾਤ ਨੂੰ ਸਮੇਂ ‘ਤੇ ਸੋ ਜਾਓ। ਇਹ ਤੁਹਾਡੀ ਸਰੀਰਕ ਤੇ ਮਾਨਸਿਕ ਸਿਹਤ, ਨਾਲ ਹੀ ਤੁਹਾਡੀ ਸਫਲਤਾ ਲਈ ਵੀ ਬਹੁਤ ਜ਼ਰੂਰੀ ਹੈ।

ਅੱਜਕੱਲ ਮੋਬਾਈਲ ਲੋਕਾਂ ਦੀ ਜ਼ਿੰਦਗੀ ‘ਚ ਸ਼ਾਮਲ ਹੋ ਗਿਆ ਹੈ ਕਿ ਬਹੁਤ ਸਾਰੇ ਲੋਕ ਆਪਣੀ ਸਵੇਰ ਦੀ ਸ਼ੁਰੂਆਤ ਹੀ ਮੋਬਾਈਲ ਸਕਰੀਨ ਦੇਖਕੇ ਕਰਦੇ ਹਨ।



ਜੇਕਰ ਤੁਸੀਂ ਵੀ ਇਹ ਆਦਤ ਰੱਖਦੇ ਹੋ, ਤਾਂ ਇਸਨੂੰ ਤੁਰੰਤ ਬਦਲਣ ਦੀ ਲੋੜ ਹੈ।



ਕੁਝ ਲੋਕਾਂ ਦੀ ਆਦਤ ਹੁੰਦੀ ਹੈ ਕਿ ਉਹ ਸਵੇਰ ਉਠਦੇ ਹੀ ਨੈਗਟਿਵ ਸੋਚਣ ਜਾਂ ਨੈਗਟਿਵ ਗੱਲਾਂ ਕਰਨ ਲੱਗ ਪੈਂਦੇ ਹਨ, ਜਿਸ ਕਾਰਨ ਉਨ੍ਹਾਂ ਦਾ ਪੂਰਾ ਦਿਨ ਮੂਡ ਖਰਾਬ ਰਹਿੰਦਾ ਹੈ।



ਸਵੇਰ ਅੱਖ ਖੁੱਲਣ ਤੋਂ ਬਾਅਦ ਸਭ ਤੋਂ ਪਹਿਲਾਂ ਪਰਮਾਤਮਾ ਦਾ ਧੰਨਵਾਦ ਕਰੋ, ਜੋ ਤੁਹਾਨੂੰ ਨਵਾਂ ਦਿਨ ਦਿੱਤਾ ਹੈ।



ਸਵੇਰ ਦੇ ਵੇਲੇ ਆਲਸ ਕਰਨ ਵਾਲਿਆਂ ਦੀ ਪੂਰੀ ਰੂਟੀਨ ਆਲਸ ਭਰੀ ਰਹਿੰਦੀ ਹੈ। ਜੇਕਰ ਤੁਸੀਂ ਵੀ ਸਵੇਰੇ ਨਹਾਉਣ ਤੋਂ ਕਤਰਾਉਂਦੇ ਹੋ, ਤਾਂ ਇਸ ਆਦਤ ਨੂੰ ਤੁਰੰਤ ਬਦਲ ਕੇ ਵੇਖੋ।