ਕੇਲਾ ਇਕ ਅਜਿਹਾ ਫਲ ਹੈ ਜੋ ਸਵਾਦ ਹੀ ਨਹੀਂ ਸਗੋਂ ਸਿਹਤ ਲਈ ਵੀ ਬੇਹੱਦ ਲਾਭਕਾਰੀ ਹੈ।



ਇਹ ਤੁਰੰਤ ਊਰਜਾ ਦਿੰਦਾ ਹੈ, ਪਚਨ ਤੰਤਰ ਨੂੰ ਮਜ਼ਬੂਤ ਕਰਦਾ ਹੈ, ਦਿਲ ਦੀ ਸਿਹਤ ਸੁਧਾਰਦਾ ਹੈ ਅਤੇ ਦਿਮਾਗ ਲਈ ਵੀ ਫਾਇਦੇਮੰਦ ਹੁੰਦਾ ਹੈ।



ਇਸ ’ਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਪਾਚਨ ਨੂੰ ਬਿਹਤਰ ਬਣਾਉਂਦੀ ਹੈ ਅਤੇ ਕਬਜ਼ ਨੂੰ ਦੂਰ ਰੱਖਦੀ ਹੈ।

ਪੋਟਾਸ਼ੀਅਮ ਕਿਡਨੀ ਸਫਾਈ ਵਿੱਚ ਮਦਦ ਕਰਦਾ ਹੈ ਅਤੇ ਕਿਡਨੀ ਸਟੋਨ ਤੋਂ ਬਚਾਉਣ ਵਿੱਚ ਮਦਦ ਕਰ ਸਕਦਾ ਹੈ।



ਕੇਲੇ ’ਚ ਮੌਜੂਦ ਫਾਈਬਰ ਤੁਹਾਨੂੰ ਲੰਬੇ ਸਮੇਂ ਤੱਕ ਭੁੱਖ ਨਹੀਂ ਲੱਗਣ ਦਿੰਦੀ, ਜਿਸ ਕਾਰਨ ਤੁਸੀਂ ਵਧੇਰੇ ਖਾਣ-ਪੀਣ ਤੋਂ ਬਚ ਸਕਦੇ ਹੋ।

ਵਿਟਾਮਿਨ A, C, ਅਤੇ E ਦੀ ਉੱਚੀ ਮਾਤਰਾ ਕਰਕੇ, ਕੇਲਾ ਚਮੜੀ ਨੂੰ ਨਮੀ ਦਿੰਦਾ ਹੈ, ਝੁਰੜੀਆਂ ਨੂੰ ਘਟਾਉਂਦਾ ਹੈ ਅਤੇ ਵਾਲਾਂ ਨੂੰ ਮਜ਼ਬੂਤੀ ਦਿੰਦਾ ਹੈ।



ਕੇਲੇ ’ਚ ਕੈਲਸ਼ੀਅਮ ਅਤੇ ਮੈਗਨੀਸ਼ੀਅਮ ਹੁੰਦੇ ਹਨ, ਜੋ ਹੱਡੀਆਂ ਨੂੰ ਮਜ਼ਬੂਤ ਬਣਾਉਣ ’ਚ ਮਦਦ ਕਰਦੇ ਹਨ।

ਇਸ ’ਚ ਟ੍ਰਿਪਟੋਫੈਨ ਹੁੰਦਾ ਹੈ, ਜੋ ਸੈਰੋਟੋਨਿਨ ’ਚ ਬਦਲਦਾ ਹੈ। ਸੈਰੋਟੋਨਿਨ ਜੋ ਕਿ ਹੈਪੀ ਹਾਰਮੋਨ ਹੁੰਦਾ ਹੈ।, ਜੋ ਡਿਪਰੈਸ਼ਨ ਅਤੇ ਚਿੰਤਾ ਨੂੰ ਘਟਾਉਣ ’ਚ ਮਦਦ ਕਰਦਾ ਹੈ।

ਕੇਲੇ ’ਚ ਪੋਟੈਸ਼ੀਅਮ ਵਧੀਆ ਮਾਤਰਾ ’ਚ ਹੁੰਦਾ ਹੈ, ਜੋ ਬਲੱਡ ਪ੍ਰੈਸ਼ਰ ਨੂੰ ਕੰਟ੍ਰੋਲ ਰੱਖਣ ’ਚ ਮਦਦ ਕਰਦਾ ਹੈ ਅਤੇ ਦਿਲ ਦੀ ਬਿਮਾਰੀਆਂ ਤੋਂ ਬਚਾਉਂਦਾ ਹੈ।

ਇਹ ਅਜਿਹਾ ਫਲ ਹੈ ਜੋ ਕਿ ਸਸਤਾ ਹੋਣ ਦੇ ਨਾਲ ਹਰ ਮੌਸਮ ਦੇ ਵਿੱਚ ਬਹੁਤ ਹੀ ਆਰਾਮ ਦੇ ਨਾਲ ਮਿਲ ਜਾਂਦਾ ਹੈ।