ਵਧੇਰੇ ਪਨੀਰ ਖਾਣ ਨਾਲ ਮੋਟਾਪਾ, ਕੋਲੈਸਟਰੋਲ, ਪਾਚਨ ਸਮੱਸਿਆਵਾਂ ਅਤੇ ਕਿਡਨੀ ਦੀਆਂ ਬਿਮਾਰੀਆਂ ਵਧ ਸਕਦੀਆਂ ਹਨ। ਤੁਹਾਨੂੰ ਦੱਸਾਂਗੇ ਲੋੜ ਤੋਂ ਵੱਧ ਪਨੀਰ ਖਾਣ ਦੇ ਗੰਭੀਰ ਨੁਕਸਾਨ ਬਾਰੇ।

ਪਨੀਰ ’ਚ ਸੈਚੁਰੇਟਡ ਫੈਟ ਹੁੰਦਾ ਹੈ, ਜੋ ਜ਼ਿਆਦਾ ਖਾਣ ਨਾਲ ਖੂਨ ’ਚ ਕੋਲੈਸਟਰੋਲ ਦੀ ਮਾਤਰਾ ਵਧਾ ਸਕਦਾ ਹੈ। ਇਹ ਦਿਲ ਦੀ ਬਿਮਾਰੀਆਂ ਦਾ ਖ਼ਤਰਾ ਵਧਾ ਸਕਦਾ ਹੈ।

ਪਨੀਰ ’ਚ ਉੱਚ ਮਾਤਰਾ ’ਚ ਫੈਟ ਅਤੇ ਕੈਲੋਰੀ ਹੁੰਦੀ ਹੈ। ਜੇਕਰ ਤੁਸੀਂ ਇਸ ਨੂੰ ਹੱਦ ਤੋਂ ਵੱਧ ਖਾਂਦੇ ਹੋ, ਤਾਂ ਇਹ ਮੋਟਾਪੇ ਦਾ ਕਾਰਨ ਬਣ ਸਕਦਾ ਹੈ।



ਕਈ ਲੋਕਾਂ ਨੂੰ ਦੁੱਧ ਅਤੇ ਪਨੀਰ ਪਚਾਉਣ ’ਚ ਮੁਸ਼ਕਿਲ ਹੁੰਦੀ ਹੈ। ਇਨ੍ਹਾਂ ਲੋਕਾਂ ’ਚ ਪਨੀਰ ਖਾਣ ਨਾਲ ਗੈਸ, ਪੇਟ ਦਰਦ ਅਤੇ ਦਸਤ ਹੋ ਸਕਦੇ ਹਨ।

ਜੇਕਰ ਤੁਹਾਡਾ ਪਾਚਨ ਤੰਤਰ ਕਮਜ਼ੋਰ ਹੈ, ਤਾਂ ਵੱਧ ਪਨੀਰ ਖਾਣ ਨਾਲ ਗੈਸ, ਐਸਿਡੀ ਅਤੇ ਕਬਜ਼ ਹੋ ਸਕਦੀ ਹੈ।



ਜੇਕਰ ਤੁਹਾਨੂੰ ਸਿਨਸਾਈਟਿਸ, ਐਲਰਜੀ ਜਾਂ ਸਿਹਤ ਸਬੰਧੀ ਹੋਰ ਸਮੱਸਿਆਵਾਂ ਹਨ, ਤਾਂ ਪਨੀਰ ਤੁਹਾਡੀ ਹਾਲਤ ਹੋਰ ਵੀ ਖਰਾਬ ਕਰ ਸਕਦਾ ਹੈ।

ਪਨੀਰ ’ਚ ਸੋਡੀਅਮ (ਲੂਣ) ਅਤੇ ਪ੍ਰੋਟੀਨ ਜ਼ਿਆਦਾ ਹੁੰਦੇ ਹਨ, ਜੋ ਕਿਡਨੀ ਦੀ ਕਾਰਗੁਜ਼ਾਰੀ ’ਤੇ ਵਧੇਰੇ ਦਬਾਅ ਪਾ ਸਕਦੇ ਹਨ।



ਇਹ ਕਿਡਨੀ ਸਟੋਨ ਜਾਂ ਕਿਡਨੀ ਫੇਲ੍ਹ ਹੋਣ ਦਾ ਕਾਰਨ ਵੀ ਬਣ ਸਕਦੇ ਹਨ।

ਇਸ ਲਈ ਲੋੜ ਤੋਂ ਵੱਧ ਪਨੀਰ ਦਾ ਸੇਵਨ ਨਹੀਂ ਕਰਨਾ ਚਾਹੀਦਾ ਹੈ। ਨਹੀਂ ਤਾਂ ਫਾਇਦੇ ਦੀ ਥਾਂ ਸਰੀਰ ਨੂੰ ਨੁਕਸਾਨ ਹੋ ਸਕਦਾ ਹੈ।