ਦਹੀਂ ’ਚ ਪ੍ਰੋਟੀਨ, ਕੈਲਸ਼ੀਅਮ, ਵਿਟਾਮਿਨ B12 ਅਤੇ ਪ੍ਰੋਬਾਇਓਟਿਕਸ ਹੁੰਦੇ ਹਨ, ਜੋ ਪਾਚਨ ਤੰਦਰੁਸਤ ਰੱਖਣ, ਰੋਗ-ਰੋਧਕ ਸ਼ਕਤੀ ਵਧਾਉਣ ਅਤੇ ਹੱਡੀਆਂ ਨੂੰ ਮਜ਼ਬੂਤ ਬਣਾਉਣ ’ਚ ਮਦਦ ਕਰਦੇ ਹਨ।



ਭਾਵੇਂ ਦਿਨ ਦੀ ਸ਼ੁਰੂਆਤ ਹੋਵੇ ਜਾਂ ਭੋਜਨ ਦੇ ਨਾਲ ਸੇਵਨ, ਦਹੀਂ ਹਰ ਮੌਸਮ ’ਚ ਲਾਭਦਾਇਕ ਰਹਿੰਦਾ ਹੈ।



ਹਾਈ ਬਲੱਡ ਪ੍ਰੈਸ਼ਰ ਅਤੇ ਵਜ਼ਨ ਨਿਯੰਤਰਣ’ਚ ਵੀ ਮਦਦਗਾਰ ਸਾਬਤ ਹੋ ਸਕਦਾ ਹੈ।



ਦਹੀਂ ’ਚ ਕੈਲਸ਼ੀਅਮ ਅਤੇ ਵਿਟਾਮਿਨ D ਹੁੰਦੇ ਹਨ, ਜੋ ਹੱਡੀਆਂ ਅਤੇ ਦੰਦਾਂ ਨੂੰ ਮਜ਼ਬੂਤ ਬਣਾਉਂਦੇ ਹਨ।



ਇਹ ਓਸਟੀਓਪਰੋਸਿਸ (ਹੱਡੀਆਂ ਦੀ ਕਮਜ਼ੋਰੀ) ਤੋਂ ਬਚਾਉਣ ’ਚ ਮਦਦ ਕਰ ਸਕਦਾ ਹੈ।



ਦਹੀਂ ਖਾਣ ਨਾਲ ਕੋਲੈਸਟ੍ਰੋਲ ਲੈਵਲ ਕੰਟਰੋਲ ’ਚ ਰਹਿੰਦਾ ਹੈ, ਜੋ ਦਿਲ ਦੀਆਂ ਬਿਮਾਰੀਆਂ ਤੋਂ ਬਚਾਉਣ ’ਚ ਮਦਦ ਕਰਦਾ ਹੈ। ਇਹ BP ਨੂੰ ਵੀ ਸਥਿਰ ਰੱਖਣ ’ਚ ਮਦਦ ਕਰ ਸਕਦਾ ਹੈ।



ਦਹੀਂ ’ਚ ਪ੍ਰੋਬਾਇਓਟਿਕਸ ਹੁੰਦੇ ਹਨ, ਜੋ ਅੰਤੜੀਆਂ ਦੀ ਤੰਦਰੁਸਤੀ ਲਈ ਲਾਭਦਾਇਕ ਹੁੰਦੇ ਹਨ।



ਇਹ ਭੋਜਨ ਨੂੰ ਚੰਗੀ ਤਰ੍ਹਾਂ ਪਚਾਉਣ ’ਚ ਮਦਦ ਕਰਦਾ ਹੈ ਅਤੇ ਗੈਸ, ਐਸਿਡਿਟੀ ਅਤੇ ਕਬਜ਼ ਵਰਗੀਆਂ ਸਮੱਸਿਆਵਾਂ ਨੂੰ ਘਟਾਉਂਦਾ ਹੈ।



ਦਹੀਂ ਨੂੰ ਖਾਣ ਨਾਲ ਅਤੇ ਸਕਿੱਨ ’ਤੇ ਲਗਾਉਣ ਨਾਲ ਚਮਕਦਾਰ ਅਤੇ ਨਰਮ ਸਕਿੱਨ ਮਿਲਦੀ ਹੈ। ਇਹ



ਖੁਸ਼ਕ ਸਕਿੱਨ ਨੂੰ ਨਮੀ ਪ੍ਰਦਾਨ ਕਰਦਾ ਹੈ ਅਤੇ ਖਾਰਿਸ਼ ਜਾਂ ਫ਼ੰਗਸ ਤੋਂ ਬਚਾਉਂਦਾ ਹੈ।