ਖਾਣੇ ਦੇ ਤੁਰੰਤ ਬਾਅਦ ਕਈ ਲੋਕਾਂ ਨੂੰ ਪੇਟ 'ਚ ਗੈਸ ਬਣਨ ਦੀ ਸ਼ਿਕਾਇਤ ਰਹਿੰਦੀ ਹੈ। ਕਈ ਲੋਕਾਂ ਦਾ ਪੇਟ ਫੁੱਲਣ ਲੱਗਦਾ ਹੈ। ਅਜਿਹੇ ਵਿੱਚ ਤੁਸੀਂ ਰਸੋਈ 'ਚ ਪਈ ਇਸ ਚੀਜ਼ ਦਾ ਸੇਵਨ ਕਰ ਸਕਦੇ ਹੋ।



ਜੀਰਾ ਗੈਸ ਅਤੇ ਪੇਟ ਦਰਦ ਨੂੰ ਘਟਾਉਣ ਵਿਚ ਮਦਦ ਕਰਦਾ ਹੈ। ਇਸ ਵਿਚ ਐਂਟੀ-ਇੰਫਲਾਮੇਟਰੀ ਅਤੇ ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ ਜੋ ਪੇਟ ਵਿਚ ਸੋਜ ਅਤੇ ਦਰਦ ਨੂੰ ਘਟਾਉਂਦੇ ਹਨ।

ਕੁਝ ਲੋਕਾਂ ਨੂੰ ਖਾਣੇ ਦੇ ਤੁਰੰਤ ਬਾਅਦ ਬਦਹਜ਼ਮੀ, ਗੈਸ, ਪੇਟ ਦਰਦ ਅਤੇ ਪੇਟ ਫੁੱਲਣ ਦੀ ਸਮੱਸਿਆ ਰਹਿੰਦੀ ਹੈ। ਗੈਸਟ੍ਰਿਕ ਸਮੱਸਿਆਵਾਂ ਤੋਂ ਰਾਹਤ ਦਿਵਾਉਣ ਵਿਚ ਜੀਰਾ ਕਾਫੀ ਲਾਭਕਾਰੀ ਹੈ।

ਜੀਰਾ ਪਾਚਨ ਤੰਤਰ ਨੂੰ ਸੁਧਾਰਨ ਵਿਚ ਮਦਦ ਕਰਦਾ ਹੈ।

ਇਸ ਵਿਚ ਫਾਈਬਰ ਅਤੇ ਪ੍ਰੋਟੀਨ ਹੁੰਦੇ ਹਨ ਜੋ ਪਾਚਨ ਵਿਚ ਸੁਧਾਰ ਕਰਨ ਵਿਚ ਮਦਦ ਕਰਦੇ ਹਨ ਅਤੇ ਕਬਜ਼, ਗੈਸ, ਅਤੇ ਹੋਰ ਪਾਚਨ ਸੰਬੰਧੀ ਸਮੱਸਿਆਵਾਂ ਨੂੰ ਘਟਾਉਂਦੇ ਹਨ।



ਜੀਰਾ ਨੂੰ ਭੁੰਨ ਕੇ ਚਬਾਉਣ ਨਾਲ ਤੁਹਾਡਾ ਖਾਣਾ ਹਜ਼ਮ ਹੁੰਦਾ ਹੈ।

ਜੀਰਾ ਨੂੰ ਭੁੰਨ ਕੇ ਚਬਾਉਣ ਨਾਲ ਤੁਹਾਡਾ ਖਾਣਾ ਹਜ਼ਮ ਹੁੰਦਾ ਹੈ।

ਇਸ ਨੂੰ ਭੁੰਨ ਕੇ ਇਸ ਦਾ ਚੂਰਨ ਵੀ ਬਣਾਇਆ ਜਾ ਸਕਦਾ ਹੈ। ਇਸ ਚੂਰਨ ਨੂੰ ਤੁਸੀਂ ਗਰਮ ਪਾਣੀ ਨਾਲ ਸੇਵਨ ਕਰਦੇ ਹੋ ਤਾਂ ਪੇਟ ਨੂੰ ਕਾਫੀ ਰਾਹਤ ਮਿਲਦੀ ਹੈ।

ਜੀਰੇ 'ਚ ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਹੁੰਦਾ ਹੈ ਜੋ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿਚ ਮਦਦ ਕਰਦਾ ਹੈ ਅਤੇ ਦਿਲ ਨੂੰ ਸਿਹਤਮੰਦ ਬਣਾਉਂਦਾ ਹੈ।

ਖਾਣੇ ਤੋਂ ਬਾਅਦ ਤੁਸੀਂ ਇਕ ਚਮਚ ਜੀਰਾ ਮੂੰਹ 'ਚ ਲੈ ਕੇ ਚਬਾ ਲਵੋ। ਇਸ ਤਰ੍ਹਾਂ ਕਰਨ ਨਾਲ ਤੁਹਾਡਾ ਖਾਣਾ ਬਹੁਤ ਜਲਦੀ ਹਜ਼ਮ ਹੋਵੇਗਾ।



ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।