ਕਿਡਨੀ ਇਨਫੈਕਸ਼ਨ ਦਾ ਕਾਰਣ ਹਮੇਸ਼ਾ ਪੱਥਰੀ ਨਹੀਂ ਹੁੰਦੀ, ਬਲਕਿ ਕਈ ਜੀਵਨ ਸ਼ੈਲੀ ਨਾਲ ਜੁੜੇ ਕਾਰਕ ਵੀ ਕਿਡਨੀ ਨੂੰ ਸੰਕ੍ਰਮਿਤ ਕਰ ਸਕਦੇ ਹਨ।



ਕਿਡਨੀ ਖੂਨ ਨੂੰ ਸ਼ੁੱਧ ਕਰਨ ਦਾ ਕੰਮ ਕਰਦੀ ਹੈ, ਇਸ ਕਰਕੇ ਸਾਨੂੰ ਸਮੇਂ ਰਹਿੰਦਿਆਂ ਹੀ ਕਿਡਨੀ ਖ਼ਰਾਬ ਹੋਣ ਦੇ ਲੱਛਣ ਸਮਝ ਲੈਣੇ ਚਾਹੀਦੇ ਹਨ।



ਖ਼ਰਾਬ ਜੀਵਨ ਸ਼ੈਲੀ ਕਰਕੇ ਵੀ ਗੁਰਦੇ ਵਿੱਚ ਇਨਫੈਕਸ਼ਨ ਹੋ ਸਕਦਾ ਹੈ। ਇਸ ਵਿੱਚ ਸ਼ਰਾਬ ਪੀਣਾ, ਸਮੋਕਿੰਗ ਕਰਨਾ, ਅਣਹੈਲਦੀ ਖਾਣਾ, ਘੱਟ ਪਾਣੀ ਪੀਣਾ ਅਤੇ ਪੂਰੀ ਨੀਂਦ ਨਾ ਲੈਣਾ ਸ਼ਾਮਲ ਹਨ।



ਕਿਡਨੀ ਖ਼ਰਾਬ ਹੋਣ ਕਾਰਨ ਮਰੀਜ਼ ਨੂੰ ਉਲਟੀ ਆ ਸਕਦੀ ਹੈ, ਖਾਸ ਕਰਕੇ ਭਾਰੀ ਖਾਣਾ ਖਾਣ ਤੋਂ ਬਾਅਦ ਜਾਂ ਸਵੇਰ ਦੇ ਸਮੇਂ।



ਜੇਕਰ ਕਿਸੇ ਨੂੰ ਵਾਰ-ਵਾਰ ਪਿਸ਼ਾਬ ਆਉਣ ਦੀ ਸਮੱਸਿਆ ਰਹਿੰਦੀ ਹੈ, ਤਾਂ ਇਹ ਵੀ ਕਿਡਨੀ ਖ਼ਰਾਬ ਹੋਣ ਦਾ ਸੰਕੇਤ ਹੋ ਸਕਦਾ ਹੈ।



ਕਈ ਵਾਰ ਪਿਸ਼ਾਬ ਦਾ ਰੰਗ ਲਾਲ ਜਾਂ ਗੂੜ੍ਹਾ ਪੀਲਾ ਹੋ ਸਕਦਾ ਹੈ, ਜੋ ਕਿ ਖੂਨ ਜਾਂ ਪ੍ਰੋਟੀਨ ਹੋ ਸਕਦਾ ਹੈ। ਇਹ ਵੀ ਕਿਡਨੀ ਇਨਫੈਕਸ਼ਨ ਦਾ ਸੰਕੇਤ ਹੈ।



ਕਿਡਨੀ ਖ਼ਰਾਬ ਹੋਣ ਕਾਰਨ ਖਾਣਾ ਪਾਚਣ ਵਿੱਚ ਦਿੱਕਤ ਆਉਂਦੀ ਹੈ, ਜੋ ਕਿ ਕਿਡਨੀ ਇਨਫੈਕਸ਼ਨ ਦੀ ਨਿਸ਼ਾਨੀ ਹੋ ਸਕਦੀ ਹੈ।



ਕਿਡਨੀ ਇਨਫੈਕਸ਼ਨ ਹੋਣ ਨਾਲ ਵਿਅਕਤੀ ਨੂੰ ਬੇਮੌਸਮੀ ਠੰਢ ਮਹਿਸੂਸ ਹੋ ਸਕਦੀ ਹੈ।



ਜਦੋਂ ਕਿਡਨੀ ਵਿੱਚ ਇਨਫੈਕਸ਼ਨ ਹੁੰਦਾ ਹੈ, ਤਾਂ ਵਿਅਕਤੀ ਨੂੰ ਪਿੱਠ ਅਤੇ ਕਮਰ ਵਿੱਚ ਦਰਦ ਮਹਿਸੂਸ ਹੁੰਦਾ ਹੈ।



ਕਿਡਨੀ ਇਨਫੈਕਸ਼ਨ ਹੋਣ ਤੇ ਪੇਟ ਵਿੱਚ ਦਰਦ ਅਤੇ ਜਲਣ ਦੀ ਸਮੱਸਿਆ ਵੀ ਹੋ ਸਕਦੀ ਹੈ, ਕਿਉਂਕਿ ਇਸ ਨਾਲ ਅੰਤੜੀਆਂ ਵਿੱਚ ਇਨਫੈਕਸ਼ਨ ਹੋ ਜਾਂਦਾ ਹੈ।