ਵਿਟਾਮਿਨ-ਬੀ12, ਜਿਸਨੂੰ ਕੋਬਾਲਾਮਿਨ ਵੀ ਕਿਹਾ ਜਾਂਦਾ ਹੈ, ਸਰੀਰ ਲਈ ਇਕ ਜ਼ਰੂਰੀ ਪੋਸ਼ਕ ਤੱਤ ਹੈ।



ਇਹ ਲਾਲ ਖੂਨ ਦੇ ਸੈੱਲਾਂ ਦੇ ਨਿਰਮਾਣ, ਡੀਐਨਏ ਸੰਸਲੇਸ਼ਣ, ਨਰਵਸ ਸਿਸਟਮ ਦੇ ਸਹੀ ਕੰਮਕਾਜ ਅਤੇ ਦਿਮਾਗ ਦੇ ਵਿਕਾਸ ਲਈ ਜ਼ਰੂਰੀ ਹੈ।

ਵਿਟਾਮਿਨ-ਬੀ12 ਦੀ ਘਾਟ ਨਾਲ ਸਰੀਰ ਵਿਚ ਕਈ ਗੰਭੀਰ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।

Vitamin B12 ਨੂੰ ਜਜ਼ਬ ਕਰਨ ਲਈ ਅੰਤੜੀਆਂ ਵਿੱਚ ਇੱਕ ਵਿਸ਼ੇਸ਼ ਪ੍ਰੋਟੀਨ ਦੀ ਲੋੜ ਹੁੰਦੀ ਹੈ। ਇਸ ਪ੍ਰੋਟੀਨ ਦੀ ਕਮੀ ਵਿਟਾਮਿਨ ਬੀ 12 ਦੀ ਸਮਾਈ ਨੂੰ ਪ੍ਰਭਾਵਿਤ ਕਰ ਸਕਦੀ ਹੈ।

ਵਿਟਾਮਿਨ-ਬੀ12 ਮੁੱਖ ਤੌਰ 'ਤੇ ਮਾਸਾਹਾਰੀ ਉਤਪਾਦਾਂ ਜਿਵੇਂ ਕਿ ਮਾਸ, ਮੱਛੀ, ਅੰਡੇ ਅਤੇ ਡੇਅਰੀ ਉਤਪਾਦਾਂ ਵਿਚ ਮਿਲਦਾ ਹੈ।



ਸ਼ਾਕਾਹਾਰੀ ਜਾਂ ਵੀਗਨ ਭੋਜਨ ਲੈਣ ਵਾਲੇ ਲੋਕਾਂ ਵਿਚ ਇਸ ਦੀ ਘਾਟ ਹੋਣ ਦਾ ਖਤਰਾ ਵੱਧ ਹੁੰਦਾ ਹੈ।

ਵਿਟਾਮਿਨ-ਬੀ12 ਦੀ ਘਾਟ ਨਾਲ ਸਰੀਰ 'ਚ ਲਾਲ ਖੂਨ ਦੇ ਸੈੱਲਾਂ ਦਾ ਨਿਰਮਾਣ ਘੱਟ ਜਾਂਦਾ ਹੈ, ਜਿਸ ਨਾਲ ਐਨੀਮੀਆ ਹੋ ਸਕਦਾ ਹੈ।

ਇਸ ਨਾਲ ਥਕਾਵਟ, ਕਮਜ਼ੋਰੀ ਅਤੇ ਸਾਹ ਲੈਣ ਵਿਚ ਮੁਸ਼ਕਲ ਵਰਗੇ ਲੱਛਣ ਦਿਖਾਈ ਦੇ ਸਕਦੇ ਹਨ।

Vitamin B12 ਦੀ ਘਾਟ ਨਾਲ ਨਰਵਸ ਸਿਸਟਮ ਪ੍ਰਭਾਵਿਤ ਹੋ ਸਕਦਾ ਹੈ, ਜਿਸ ਨਾਲ ਝੰਝਣਾਹਟ, ਸੁੰਨਾਪਨ, ਸੰਤੁਲਨ ਬਣਾਉਣ ਵਿਚ ਸਮੱਸਿਆ ਅਤੇ ਯਾਦਦਾਸ਼ਤ ਕਮਜ਼ੋਰ ਹੋ ਸਕਦੀ ਹੈ।



ਇਸ ਦੀ ਘਾਟ ਕਰਕੇ ਸਕਿਨ ਪੀਲੀ ਦਿਖਾਈ ਦੇ ਸਕਦੀ ਹੈ।

ਇਸ ਦੀ ਘਾਟ ਕਰਕੇ ਸਕਿਨ ਪੀਲੀ ਦਿਖਾਈ ਦੇ ਸਕਦੀ ਹੈ।

ਵਿਟਾਮਿਨ-ਬੀ12 ਦੀ ਘਾਟ ਨਾਲ ਡਿਪ੍ਰੈਸ਼ਨ, ਚਿੜਚਿੜਾਪਨ ਅਤੇ ਭਰਮ ਵਰਗੇ ਲੱਛਣ ਵੀ ਵੇਖੇ ਜਾ ਸਕਦੇ ਹਨ।