ਵੈਕਸਿੰਗ ਕਰਨ ਵਾਲੇ ਦੇਣ ਧਿਆਨ, ਇੱਕ ਗਲਤੀ ਤੇ ਸਾਰੀ ਉਮਰ ਦਾ ਪਛਤਾਵਾਂ! ਆਓ ਜਾਣਦੇ ਹਾਂ ਵੈਕਸਿੰਗ ਕਰਵਾਉਣ ਤੋਂ ਬਾਅਦ ਵਿਅਕਤੀ ਨੂੰ ਕਿਹੜੀਆਂ ਗਲਤੀਆਂ ਤੋਂ ਬਚਣਾ ਚਾਹੀਦਾ ਵੈਕਸਿੰਗ ਤੋਂ ਬਾਅਦ ਕਦੇ ਵੀ ਗਰਮ ਜਾਂ ਕੋਸੇ ਪਾਣੀ ਨਾਲ ਨਹਾਉਣਾ ਨਹੀਂ ਚਾਹੀਦਾ। ਅਜਿਹਾ ਕਰਨ ਨਾਲ ਤੁਹਾਡੀ ਚਮੜੀ ਨੂੰ ਨੁਕਸਾਨ ਹੋ ਸਕਦਾ ਹੈ, ਜਿਸ ਨਾਲ ਇਹ ਕਾਲੀ ਹੋ ਜਾਂਦੀ ਹੈ। ਵੈਕਸਿੰਗ ਦੇ ਤੁਰੰਤ ਬਾਅਦ ਧੁੱਪ 'ਚ ਨਿੱਕਲਣ ਨਾਲ ਚਮੜੀ ਕਾਲੀ ਹੋ ਸਕਦੀ ਹੈ। ਵੈਕਸਿੰਗ ਕਰਦੇ ਸਮੇਂ ਚਮੜੀ 'ਤੇ ਪਾਊਡਰ ਲਗਾਇਆ ਜਾਂਦਾ ਹੈ। ਜਿੰਨਾ ਜ਼ਰੂਰੀ ਪਾਊਡਰ ਹੁੰਦਾ ਹੈ, ਉਸੇ ਤਰ੍ਹਾਂ ਮਾਇਸਚਰਾਈਜ਼ਰ ਦੀ ਵੀ ਲੋੜ ਹੁੰਦੀ ਹੈ। ਵੈਕਸਿੰਗ ਤੋਂ ਬਾਅਦ ਕਈ ਲੋਕਾਂ ਨੂੰ ਚਮੜੀ 'ਤੇ ਜਲਨ ਅਤੇ ਖਾਰਸ਼ ਹੋਣ ਲੱਗਦੀ ਹੈ ਇਸ ਲਈ ਅਜਿਹੀ ਸਥਿਤੀ ਹੋਣ 'ਤੇ ਚਮੜੀ 'ਤੇ ਐਲੋਵੇਰਾ ਦੀ ਵਰਤੋਂ ਕਰੋ।