ਕੀ ਤੁਸੀਂ ਜਾਣਦੇ ਹੋ ਬੱਚਿਆਂ ਨੂੰ ਕਦੋਂ ਤੇ ਕਿੰਨੇ ਅੰਡੇ ਦੇਣੇ ਚਾਹੀਦੇ? ਅੰਡਾ ਬੱਚਿਆਂ ਲਈ ਕਿਸੇ ਸੁਪਰਫੂਡ ਤੋਂ ਘੱਟ ਨਹੀਂ ਹੈ, ਇਹ ਬੱਚਿਆਂ ਨੂੰ ਪ੍ਰੋਟੀਨ, ਖਣਿਜ ਅਤੇ ਹੋਰ ਜ਼ਰੂਰੀ ਪੋਸ਼ਕ ਤੱਤ ਪ੍ਰਦਾਨ ਕਰਦਾ ਹੈ ਮਾਤਾ-ਪਿਤਾ ਦੇ ਦਿਮਾਗ 'ਚ ਇਹ ਸਵਾਲ ਆਉਂਦਾ ਹੈ ਕਿ ਉਨ੍ਹਾਂ ਨੂੰ ਆਪਣੇ ਬੱਚਿਆਂ ਨੂੰ ਕਦੋਂ ਅਤੇ ਕਿੰਨੇ ਅੰਡੇ ਦੇਣੇ ਚਾਹੀਦੇ ਹਨ। ਆਓ ਜਾਣਦੇ ਹਾਂ ਇਸ ਸਵਾਲ ਦਾ ਜਵਾਬ ਬੱਚਿਆਂ ਨੂੰ ਛੇ ਮਹੀਨੇ ਬਾਅਦ ਅੰਡੇ ਦੇਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ ਧਿਆਨ ਰੱਖੋ ਕਿ ਸ਼ੁਰੂ ਵਿੱਚ ਸਿਰਫ਼ ਅੱਧਾ ਅੰਡਾ ਹੀ ਖੁਆਓ। ਹੌਲੀ-ਹੌਲੀ ਉਨ੍ਹਾਂ ਨੂੰ ਕਿਸੇ ਵੀ ਚੀਜ਼ ਦੀ ਆਦਤ ਪਾਓ ਇਸਦੇ ਨਾਲ ਨਾ ਸਿਰਫ ਉਸ ਦੇ ਵਾਧੇ 'ਚ ਮਦਦ ਮਿਲੇਗੀ ਸਗੋਂ ਬੱਚੇ ਦੀਆਂ ਹੱਡੀਆਂ ਵੀ ਮਜ਼ਬੂਤ ਹੋਣਗੀਆਂ ਅੰਡੇ ਵਿੱਚ ਪ੍ਰੋਟੀਨ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ, ਜੋ ਬੱਚੇ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਂਦਾ ਹੈ ਜੇਕਰ ਤੁਸੀਂ ਪਹਿਲੀ ਵਾਰ ਆਪਣੇ ਬੱਚੇ ਨੂੰ ਆਂ ਅੰਡੇ ਦੇ ਰਹੇ ਹੋ, ਤਾਂ ਉਸ ਦੀ ਸ਼ੁਰੂਆਤ ਪੀਲੇ ਹਿੱਸੇ ਤੋਂ ਕਰੋ ਕੁਝ ਬੱਚਿਆਂ ਨੂੰ ਅੰਡੇ ਤੋਂ ਐਲਰਜੀ ਹੋ ਸਕਦੀ ਹੈ, ਇਸ ਲਈ ਉਨ੍ਹਾਂ ਨੂੰ ਪਹਿਲਾਂ ਥੋੜ੍ਹਾ ਜਿਹਾ ਅੰਡਾ ਹੀ ਖੁਆਓ ਬੱਚੇ ਨੂੰ ਹਮੇਸ਼ਾ ਤਾਜ਼ੇ ਅੰਡੇ ਖੁਆਓ, ਲੰਬੇ ਸਮੇਂ ਤੋਂ ਰੱਖੇ ਅੰਡੇ ਜਾਂ ਕੋਈ ਵੀ ਖਾਣ ਵਾਲੀ ਚੀਜ਼ ਬੱਚਿਆਂ ਨੂੰ ਨਾ ਦਿਓ