ਛੋਟੇ ਬੱਚਿਆਂ ਨੂੰ ਜ਼ਰੂਰ ਖਿਲਾਓ ਕੇਲਾ, ਮਾਨਸਿਕ ਤੇ ਸਰੀਰਕ ਵਿਕਾਸ ਲਈ ਫਾਈਦੇਮੰਦ



ਕੇਲੇ ਵਿਚ ਉਹ ਸਾਰੇ ਪੋਸ਼ਣ ਹੁੰਦੇ ਹਨ ਜੋ ਬੱਚਿਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਬਹੁਤ ਜ਼ਰੂਰੀ ਹਨ।



ਇਸ ‘ਚ ਪੋਟਾਸ਼ੀਅਮ, ਕੈਲਸ਼ੀਅਮ, ਮੈਗਨੀਸ਼ੀਅਮ, ਆਇਰਨ, ਫੋਲੇਟ, ਨਿਆਸੀਨ, ਬੀ6, ਮੈਂਗਨੀਜ਼ ਪਾਇਆ ਜਾਂਦਾ ਹੈ, ਜੋ ਬੱਚਿਆਂ ਲਈ ਹਰ ਤਰ੍ਹਾਂ ਨਾਲ ਫਾਇਦੇਮੰਦ ਹੁੰਦਾ ਹੈ



ਇਸ ਵਿਚ ਵਿਟਾਮਿਨ ਏ ਵੀ ਭਰਪੂਰ ਹੁੰਦਾ ਹੈ ਜੋ ਅੱਖਾਂ ਦੀ ਰੋਸ਼ਨੀ ਵਧਾਉਣ ਵਿਚ ਮਦਦ ਕਰਦਾ ਹੈ।



ਛੋਟੇ ਬੱਚਿਆਂ ਦੀ ਦਿਮਾਗੀ ਸ਼ਕਤੀ ਲਈ ਵੀ ਕੇਲਾ ਬਹੁਤ ਫਾਇਦੇਮੰਦ ਹੁੰਦਾ ਹੈ |ਇਸਦੇ ਸੇਵਨ ਨਾਲ ਉਹਨਾਂ ਦੀ ਇਕਾਗਰਤਾ ਵਧਦੀ ਹੈ |



ਖੋਜ ਵਿੱਚ ਪਾਇਆ ਗਿਆ ਹੈ ਕਿ ਕੇਲਾ ਬੱਚਿਆਂ ਦੇ ਦਿਲ ਲਈ ਚੰਗਾ ਹੁੰਦਾ ਹੈ।



ਇਸ ‘ਚ ਮੌਜੂਦ ਫਾਈਬਰ ਬੱਚਿਆਂ ‘ਚ ਦਿਲ ਦੀ ਕਿਸੇ ਵੀ ਤਰ੍ਹਾਂ ਦੀ ਬੀਮਾਰੀ ਨੂੰ ਹੋਣ ਤੋਂ ਰੋਕਦਾ ਹੈ।



ਇਹ ਫਾਈਬਰ ਬੱਚਿਆਂ ਦੇ ਪੇਟ ਨੂੰ ਲੰਬੇ ਸਮੇਂ ਤੱਕ ਭਰਿਆ ਰੱਖਦਾ ਹੈ ਅਤੇ ਪੇਟ ਨੂੰ ਸਾਫ਼ ਕਰਨ ਵਿੱਚ ਮਦਦ ਕਰਦਾ ਹੈ।



ਛੋਟੇ ਬੱਚਿਆਂ ਵਿੱਚ ਪਾਚਨ ਦੀ ਸਮੱਸਿਆ ਆਮ ਹੋ ਸਕਦੀ ਹੈ। ਅਜਿਹੀ ਸਥਿਤੀ ‘ਚ ਤੁਸੀਂ ਬੱਚਿਆਂ ਨੂੰ ਕੇਲਾ ਖਿਲਾ ਸਕਦੇ ਹੋ।



ਕੇਲੇ ਵਿੱਚ ਆਇਰਨ ਭਰਪੂਰ ਮਾਤਰਾ ਵਿੱਚ ਹੁੰਦਾ ਹੈ, ਜੋ ਸਰੀਰ ਵਿੱਚ ਹੀਮੋਗਲੋਬਿਨ ਨੂੰ ਵਧਾਉਂਦਾ ਹੈ, ਜਿਸ ਨਾਲ ਅਨੀਮੀਆ ਨਹੀਂ ਹੁੰਦਾ।