ਜੇਕਰ ਤੁਸੀਂ ਰੋਜ਼ਾਨਾ ਮਾਊਥਵਾਸ਼ ਲਈ ਲਿਸਟਰੀਨ ਕੂਲ ਮਿੰਟ ਦੀ ਵਰਤੋਂ ਕਰਦੇ ਹੋ ਤਾਂ ਸਾਵਧਾਨ ਰਹੋ। ਇੱਕ ਨਵੇਂ ਮਾਮਲੇ ਵਿੱਚ, ਲਿਸਟਰੀਨ ਮਾਊਥਵਾਸ਼ ਅਤੇ ਕੈਂਸਰ ਦੇ ਸਬੰਧਾਂ ਦੀ ਚਰਚਾ ਕੀਤੀ ਜਾ ਰਹੀ ਹੈ। ਇਸ ਮਾਮਲੇ 'ਚ ਲਿਸਟਰੀਨ ਬਣਾਉਣ ਵਾਲੀ ਕੰਪਨੀ ਜਾਨਸਨ ਐਂਡ ਜਾਨਸਨ 'ਤੇ ਕੇਸ ਕੀਤਾ ਗਿਆ ਹੈ। ਇਹ ਦਾਅਵਾ ਕੀਤਾ ਗਿਆ ਹੈ ਕਿ ਲਿਸਟਰੀਨ ਮਾਊਥਵਾਸ਼ ਕੁੱਝ ਬੈਕਟੀਰੀਆ ਜਿਵੇਂ ਕਿ ਸਟ੍ਰੈਪਟੋਕਾਕਸ ਐਂਜੀਨੋਸਸ ਅਤੇ ਫੂਸੋਬੈਕਟੀਰੀਅਮ ਨਿਊਕਲੀਅਟਮ ਦੇ ਵਿਕਾਸ ਨੂੰ ਉਤਸ਼ਾਹਿਤ ਕਰਦਾ ਹੈ। ਇੰਨਾ ਹੀ ਨਹੀਂ ਇਸ 'ਚ ਬੈਂਜਾਲਕੋਨਿਅਮ ਕਲੋਰਾਈਡ ਨਾਂ ਦਾ ਰਸਾਇਣ ਮੌਜੂਦ ਹੁੰਦਾ ਹੈ, ਜੋ ਕੈਂਸਰ ਦਾ ਕਾਰਨ ਬਣ ਸਕਦਾ ਹੈ। ਮਾਊਥਵਾਸ਼ 'ਚ ਮੌਜੂਦ ਇਹ ਕੈਮੀਕਲ ਮੂੰਹ 'ਚ ਮੌਜੂਦ ਬੈਕਟੀਰੀਆ ਨੂੰ ਖਤਮ ਕਰਨ 'ਚ ਮਦਦ ਕਰਦਾ ਹੈ। ਪਰ ਕੀ ਲਿਸਟਰੀਨ ਮਾਊਥਵਾਸ਼ ਅਸਲ ਵਿੱਚ ਕੈਂਸਰ ਦਾ ਕਾਰਨ ਬਣ ਸਕਦਾ ਹੈ? ਆਓ ਜਾਣਦੇ ਹਾਂ ਜਵਾਬ... ਲਿਸਟਰੀਨ ਮਾਊਥਵਾਸ਼ ਦੇ ਬਾਰੇ 'ਚ ਦਾਅਵਾ ਕੀਤਾ ਗਿਆ ਹੈ ਕਿ ਇਸ 'ਚ ਪਾਏ ਜਾਣ ਵਾਲੇ ਰਸਾਇਣਾਂ ਕਾਰਨ ਮੂੰਹ ਦਾ ਕੈਂਸਰ, ਸਿਰ ਅਤੇ ਗਰਦਨ ਦਾ ਕੈਂਸਰ ਅਤੇ ਕੋਲੋਰੈਕਟਲ ਕੈਂਸਰ ਹੋਣ ਦਾ ਖਤਰਾ ਹੈ। ਇੰਨਾ ਹੀ ਨਹੀਂ, ਇਹ ਛਾਤੀ ਦੇ ਕੈਂਸਰ ਦਾ ਕਾਰਨ ਬਣ ਸਕਦਾ ਹੈ, ਪੈਨਕ੍ਰੀਅਸ ਕੈਂਸਰ, ਐਸੋਫੈਜਲ ਕੈਂਸਰ ਅਤੇ ਗੈਸਟਰੋਇੰਟੇਸਟਾਈਨਲ ਕੈਂਸਰ ਦਾ ਵੀ ਖ਼ਤਰਾ ਰਹਿੰਦਾ ਹੈ। ਅਜਿਹੇ 'ਚ ਡਾਕਟਰ ਸਲਾਹ ਦਿੰਦੇ ਹਨ ਕਿ ਲਿਸਟਰੀਨ ਮਾਊਥਵਾਸ਼ ਦੀ ਵਰਤੋਂ ਕਰਨ ਵਾਲਿਆਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ। ਜੇਕਰ ਤੁਸੀਂ ਵੀ ਲਿਸਟਰੀਨ ਮਾਊਥਵਾਸ਼ ਦੀ ਵਰਤੋਂ ਕਰਦੇ ਹੋ, ਤਾਂ ਤੁਹਾਨੂੰ ਆਪਣੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਇਸ ਤੋਂ ਇਲਾਵਾ ਇਸ ਦੇ ਲੇਬਲ 'ਤੇ ਦਿੱਤੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਾਊਥਵਾਸ਼ ਦੀ ਵਰਤੋਂ ਕਰਨੀ ਚਾਹੀਦੀ ਹੈ।