ਕੀ ਤੁਸੀਂ ਕਦੇ ਸੋਚਿਆ ਹੈ ਕਿ ਕੀ ਇੱਕ ਮਹੀਨੇ ਤੱਕ ਨਮਕ ਨੂੰ ਪੂਰੀ ਤਰ੍ਹਾਂ ਛੱਡ ਦੇਣਾ ਸੰਭਵ ਹੈ ?



ਨਮਕ ਸਾਡੇ ਸਰੀਰ ਲਈ ਜ਼ਰੂਰੀ ਹੈ। ਇਹ ਸੋਡੀਅਮ ਅਤੇ ਕਲੋਰਾਈਡ ਦਾ ਮੁੱਖ ਸਰੋਤ ਹੈ, ਜੋ ਸੈੱਲਾਂ ਦੇ ਸਹੀ ਕੰਮ ਕਰਨ ਲਈ ਜ਼ਰੂਰੀ ਹਨ।



ਹਾਲਾਂਕਿ, ਬਹੁਤ ਜ਼ਿਆਦਾ ਲੂਣ ਦਾ ਸੇਵਨ ਹਾਈ ਬਲੱਡ ਪ੍ਰੈਸ਼ਰ, ਦਿਲ ਦੀ ਬਿਮਾਰੀ ਅਤੇ ਹੋਰ ਸਿਹਤ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ।



ਜ਼ਿਆਦਾਤਰ ਸਿਹਤ ਮਾਹਿਰਾਂ ਦੀ ਸਲਾਹ ਹੈ ਕਿ ਇੱਕ ਬਾਲਗ ਨੂੰ ਇੱਕ ਦਿਨ ਵਿੱਚ ਲਗਭਗ 5 ਗ੍ਰਾਮ ਸੋਡੀਅਮ ਦਾ ਸੇਵਨ ਕਰਨਾ ਚਾਹੀਦਾ ਹੈ



ਜੋ ਕਿ ਲਗਭਗ ਇੱਕ ਚਮਚ ਨਮਕ ਦੇ ਬਰਾਬਰ ਹੈ ਪਰ ਜ਼ਿਆਦਾਤਰ ਲੋਕ ਇਸ ਤੋਂ ਕਿਤੇ ਜ਼ਿਆਦਾ ਨਮਕ ਦਾ ਸੇਵਨ ਕਰਦੇ ਹਨ,



ਜੇ ਕੋਈ ਵਿਅਕਤੀ ਇਕ ਮਹੀਨੇ ਤੱਕ ਨਮਕ ਦਾ ਸੇਵਨ ਪੂਰੀ ਤਰ੍ਹਾਂ ਬੰਦ ਕਰ ਦਿੰਦਾ ਹੈ ਤਾਂ ਕੁਝ ਦਿੱਕਤਾਂ ਆਉਣਗੀਆਂ



ਸਭ ਤੋਂ ਪਹਿਲਾਂ, ਸਰੀਰ ਵਿੱਚ ਸੋਡੀਅਮ ਦੀ ਕਮੀ ਹੋ ਸਕਦੀ ਹੈ, ਜਿਸ ਨਾਲ ਹਾਈਪੋਨੇਟ੍ਰੀਮੀਆ ਹੋ ਸਕਦਾ ਹੈ।



ਇਸ ਨਾਲ ਮਾਸਪੇਸ਼ੀਆਂ ਦੀ ਕਮਜ਼ੋਰੀ, ਥਕਾਵਟ, ਸਿਰ ਦਰਦ ਅਤੇ ਉਲਝਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।



ਇਸ ਤੋਂ ਇਲਾਵਾ, ਸਰੀਰ ਵਿਚ ਜ਼ਰੂਰੀ ਇਲੈਕਟ੍ਰੋਲਾਈਟਸ ਦੀ ਕਮੀ ਵੀ ਹੋ ਸਕਦੀ ਹੈ