ਅੱਜਕਲ੍ਹ ਦੀ ਰੁਟੀਨ ਵਿਚ ਕਸਰਤ ਬਹੁਤ ਹੀ ਜ਼ਰੂਰੀ ਹੋ ਗਈ ਹੈ ਪਰ ਅਜੇ ਵੀ ਕੁਝ ਲੋਕ ਸਰੀਰਕ ਕਸਰਤ ਕਰਨ ਤੋਂ ਅਣਗਹਿਲੀ ਕਰਦੇ ਹਨ।



ਕਸਰਤ ਬਿਲਕੁਲ ਨਾ ਕਰਨਾ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ।



ਕੋਈ ਵੀ ਕਸਰਤ ਨਾ ਕਰਨਾ ਕਮਜ਼ੋਰ ਇਮਿਉਨ ਸਿਸਟਮ ਨੂੰ ਦਾਵਤ ਦੇਣ ਵਰਗਾ ਹੈ



ਕਸਰਤ ਨਾ ਕਰਨਾ ਸਾਡੇ ਸਰੀਰ ਨੂੰ ਵੱਖ -ਵੱਖ ਤਰ੍ਹਾਂ ਦੀਆਂ ਇੰਫੈਕਸ਼ਨ ਲਈ ਵਧੇਰੇ ਸੰਵੇਦਨਸ਼ੀਲ ਬਣਾ ਦੇਵੇਗਾ।



ਸਾਡੇ ਸਰੀਰ ਵਿੱਚ ਥਕਾਵਟ ਕਾਰਨ ਬੈਕਪੇਨ, ਗੋਡਿਆਂ ਵਿੱਚ ਦਰਦ ਆਦਿ ਦੀ ਸਮੱਸਿਆ ਹੋ ਸਕਦੀ ਹੈ



ਸਾਨੂੰ ਮੋਟਾਪਾ ਦੀ ਸਮੱਸਿਆ ਆ ਸਕਦੀ ਹੈ



ਕਾਰਡੀਓਵੈਸਕੁਲਰ ਬਿਮਾਰੀਆਂ, ਸ਼ੂਗਰ ਅਤੇ ਹੋਰ ਗੈਰ-ਸੰਚਾਰੀ ਬਿਮਾਰੀਆਂ ਦੀ ਸੰਭਾਵਨਾ ਨੂੰ ਵੀ ਵਧਾ ਸਕਦੀ ਹੈ



ਕਸਰਤ ਨਾ ਕਰਨ ਵਾਲਾ ਵਿਅਕਤੀ ਸਾਰਾ ਦਿਨ ਸੁਸਤ ਅਤੇ ਥਕਿਆ ਮਹਿਸੂਸ ਕਰਦਾ ਹੈ ,ਪਰ ਕਸਰਤ ਕਰਨ ਨਾਲ ਸਰੀਰ ਐਕਟਿਵ ਹੁੰਦਾ ਹੈ



ਕਸਰਤ ਕਰਨਾ ਉਸਦੀ ਮਾਨਸਿਕ ਤੰਦਰੁਸਤੀ ਨੂੰ ਵੀ ਯਕੀਨੀ ਬਣਾਉਂਦਾ ਹੈ



ਕਸਰਤ ਬੈਕਟੀਰੀਆ, ਵਾਇਰਸਾਂ ਅਤੇ ਹੋਰ ਬਿਮਾਰੀ ਪੈਦਾ ਕਰਨ ਵਾਲੇ ਕੀਟਾਣੁਆਂ ਨਾਲ ਲੜਨ ਵਿੱਚ ਸਾਡੀ ਮਦਦ ਕਰ ਸਕਦੀ ਹੈ।