ਗਰਮੀਆਂ ਦੇ ਤਪਦੇ ਮੌਸਮ 'ਚ ਸਰੀਰ ਨੂੰ ਠੰਡਕ, ਤਾਜ਼ਗੀ ਅਤੇ ਤਾਕਤ ਦੀ ਲੋੜ ਹੁੰਦੀ ਹੈ। ਅਜਿਹੇ ਸਮੇਂ ਵਿੱਚ ਆਂਵਲਾ ਬਹੁਤ ਲਾਭਕਾਰੀ ਸਾਬਤ ਹੁੰਦਾ ਹੈ, ਕਿਉਂਕਿ ਇਹ ਵਿਟਾਮਿਨ C ਨਾਲ ਭਰਪੂਰ ਹੁੰਦਾ ਹੈ।

ਜਦੋਂ ਆਂਵਲੇ ਨੂੰ ਮੁਰੱਬੇ ਵਜੋਂ ਖਾਇਆ ਜਾਂਦਾ ਹੈ ਤਾਂ ਇਹ ਸਵਾਦ ਵਿਚ ਵੀ ਚੰਗਾ ਹੋ ਜਾਂਦਾ ਹੈ ਅਤੇ ਸਿਹਤ ਲਈ ਵੀ ਫਾਇਦੇਮੰਦ ਹੁੰਦਾ ਹੈ।



ਆਂਵਲੇ ਦਾ ਮੁਰੱਬਾ ਆਯੁਰਵੇਦ ਵਿੱਚ ਸਦੀਓਂ ਤੋਂ ਰੋਗ ਦੂਰ ਕਰਨ, ਤਾਕਤ ਵਧਾਉਣ ਅਤੇ ਰੂਪ ਨਿਖਾਰਨ ਲਈ ਵਰਤਿਆ ਜਾਂਦਾ ਆ ਰਿਹਾ ਹੈ। ਆਓ ਜਾਣੀਏ ਕਿ ਗਰਮੀਆਂ ਵਿੱਚ ਇਸ ਨੂੰ ਖਾਣ ਨਾਲ ਸਰੀਰ ਨੂੰ ਕੀ ਲਾਭ ਮਿਲ ਸਕਦੇ ਹਨ।

ਇਹ ਮੁਰੱਬਾ ਹਾਜ਼ਮੇ ਨੂੰ ਸੁਧਾਰਦਾ ਹੈ। ਇਹ ਪੇਟ ਸਾਫ਼ ਰੱਖਣ ’ਚ ਮਦਦ ਕਰਦਾ ਹੈ ਅਤੇ ਅਜੀਰਨ, ਗੈਸ ਅਤੇ ਅਮਲਤਾ ਤੋਂ ਰਾਹਤ ਦਿੰਦਾ ਹੈ।

ਗਰਮੀਆਂ ’ਚ ਆਂਵਲੇ ਦਾ ਮੁਰੱਬਾ ਖਾਣ ਨਾਲ ਸਰੀਰ ਦੀ ਗਰਮੀ ਘੱਟ ਹੁੰਦੀ ਹੈ। ਇਹ ਸਰੀਰ ਦੇ ਤਾਪਮਾਨ ਨੂੰ ਕੰਟ੍ਰੋਲ ਕਰਦਾ ਹੈ ਤੇ ਹੀਟਸਟਰੋਕ ਤੋਂ ਬਚਾਉਂਦਾ ਹੈ।

ਆਂਵਲੇ ’ਚ ਹੋਣ ਵਾਲਾ ਵਿਟਾਮਿਨ ਸੀ ਚਮੜੀ ਨੂੰ ਨਿਮਰ ਤੇ ਚਮਕਦਾਰ ਬਣਾਉਂਦਾ ਹੈ। ਇਹ ਗਰਮੀਆਂ ’ਚ ਹੋਣ ਵਾਲੇ ਰੈਸ਼, ਮੁਹਾਂਸਿਆਂ ਤੋਂ ਵੀ ਬਚਾਉਂਦਾ ਹੈ।

ਆਂਵਲਾ ਦਿਮਾਗੀ ਤਾਕਤ ਵਧਾਉਂਦਾ ਹੈ ਅਤੇ ਨਜ਼ਰ ਨੂੰ ਤੇਜ਼ ਕਰਦਾ ਹੈ। ਇਹ ਵਿਦਿਆਰਥੀਆਂ ਅਤੇ ਬਜ਼ੁਰਗਾਂ ਦੋਹਾਂ ਲਈ ਲਾਭਦਾਇਕ ਹੈ।

ਗਰਮੀਆਂ ’ਚ ਆਂਵਲੇ ਦਾ ਮੁਰੱਬਾ ਲਿਵਰ ਨੂੰ ਡਿਟਾਕਸੀਫਾਈ ਕਰਦਾ ਹੈ ਤੇ ਦਿਲ ਦੀ ਸਿਹਤ ਨੁੰ ਵੀ ਸਹੀ ਰੱਖਦਾ ਹੈ।

ਆਂਵਲਾ ਕੁਦਰਤੀ ਤੌਰ ’ਤੇ ਐਂਟੀਆਕਸੀਡੈਂਟ ਹੈ। ਇਹ ਰੋਗ-ਪ੍ਰਤੀਰੋਧਕ ਤਾਕਤ ਵਧਾਉਂਦਾ ਹੈ ਜਿਸ ਨਾਲ ਗਰਮੀਆਂ ’ਚ ਹੋਣ ਵਾਲੀਆਂ ਬਿਮਾਰੀਆਂ ਤੋਂ ਸੁਰੱਖਿਆ ਮਿਲਦੀ ਹੈ।