ਜ਼ਿਆਦਾਤਰ ਲੋਕ ਹੋਰ ਸ਼ਰਾਬਾਂ ਨਾਲੋਂ ਬੀਅਰ ਪੀਣਾ ਪਸੰਦ ਕਰਦੇ ਹਨ।



ਬੀਅਰ ਵਿੱਚ ਅਲਕੋਹਲ ਦੀ ਮਾਤਰਾ ਘੱਟ ਹੋਣ ਦੇ ਬਾਵਜੂਦ ਰੋਜ਼ਾਨਾ ਬੀਅਰ ਪੀਣਾ ਖ਼ਤਰੇ ਤੋਂ ਘੱਟ ਨਹੀਂ।



ਰੋਜ਼ਾਨਾ ਜ਼ਿਆਦਾ ਮਾਤਰਾ ਵਿੱਚ ਬੀਅਰ ਪੀਣ ਨਾਲ ਸਰੀਰ ਨੂੰ ਘਾਤਕ ਬਿਮਾਰੀਆਂ ਲੱਗ ਜਾਂਦੀਆਂ ਹਨ।



ਦਰਅਸਲ ਬੀਅਰ ਵਿੱਚ ਕੈਲੋਰੀ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ



ਤੇ ਜਦੋਂ ਤੁਸੀਂ ਇਸ ਨੂੰ ਇੱਕ ਜਾਂ ਇਸ ਤੋਂ ਵੱਧ ਬੋਤਲ ਪੀਂਦੇ ਹੋ ਤਾਂ ਸਰੀਰ ਵਿੱਚ ਕੈਲੋਰੀ ਜਮ੍ਹਾ ਹੋਣ ਲੱਗਦੀ ਹੈ।



ਇਸ ਕਾਰਨ ਮੋਟਾਪਾ ਤੇ ਸਰੀਰ ਦਾ ਭਾਰ ਵਧਣ ਲੱਗਦਾ ਹੈ।



ਮੋਟਾਪਾ ਵਧਣ ਨਾਲ ਕਈ ਬੀਮਾਰੀਆਂ ਵੀ ਵਧ ਜਾਂਦੀਆਂ ਹਨ।



ਇਨ੍ਹਾਂ ਵਿੱਚ ਸ਼ੂਗਰ, ਬਲੱਡ ਪ੍ਰੈਸ਼ਰ, ਕੋਲੈਸਟ੍ਰੋਲ ਤੇ ਦਿਲ ਦੇ ਰੋਗ ਸ਼ਾਮਲ ਹਨ।



ਰੋਜ਼ਾਨਾ ਬੀਅਰ ਪੀਣ ਨਾਲ ਇਨ੍ਹਾਂ ਬਿਮਾਰੀਆਂ ਦਾ ਖਤਰਾ ਰਹਿੰਦਾ ਹੈ-ਹਾਈ ਬਲੱਡ ਪ੍ਰੈਸ਼ਰ, ਦਿਲ ਦੇ ਰੋਗ ਦਾ ਖਤਰਾ, ਬ੍ਰੇਨ ਹੈਮਰੇਜ ,ਸਰੀਰ ਵਿੱਚ ਪੋਸ਼ਣ ਦੀ ਕਮੀ, ਪਾਚਨ ਸ਼ਕਤੀ ਘਟਨਾ



ਜਿਗਰ ਦੀ ਬਿਮਾਰੀ,ਅਲਕੋਹਲਕ ਫੈਟੀ ਲਿਵਰ, ਕਮਜ਼ੋਰ ਇਮਿਊਨਿਟੀ, ਯਾਦਦਾਸ਼ਤ ਵਿੱਚ ਕਮਜ਼ੋਰੀ, ਕੈਂਸਰ ਦਾ ਖਤਰਾ