ਕੁੱਝ ਲੋਕ ਖਾਸ ਕਰਕੇ ਦੁਪਹਿਰ ਦੇ ਖਾਣੇ ਤੋਂ ਬਾਅਦ ਲੱਸੀ ਪੀਣਾ ਪਸੰਦ ਕਰਦੇ ਹਨ



ਭਾਰਤ ਦੇ ਮਸ਼ਹੂਰ ਡਾਈਟੀਸ਼ੀਅਨ ਆਯੂਸ਼ੀ ਯਾਦਵ ਨੇ ਦੱਸਿਆ ਕਿ ਜੇਕਰ ਤੁਸੀਂ ਰੋਜ਼ਾਨਾ ਦੁਪਹਿਰ ਦੇ ਖਾਣੇ ਦੇ ਸਮੇਂ ਵਿੱਚ ਲੱਸੀ ਪੀਂਦੇ ਹੋ ਤਾਂ ਸਿਹਤ ਨੂੰ ਕਿਹੜੇ-ਕਿਹੜੇ ਲਾਭ ਪ੍ਰਾਪਤ ਹੋ ਸਕਦੇ ਹਨ



ਲੱਸੀ ਵਿੱਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਸਾਡੇ ਸਰੀਰ ਨੂੰ ਸਹੀ ਹਾਈਡ੍ਰੇਸ਼ਨ ਪ੍ਰਦਾਨ ਕਰਦੀ ਹੈ। ਇਸ ਲਈ ਗਰਮੀਆਂ ਦੇ ਵਿੱਚ ਇਸ ਨੂੰ ਜ਼ਰੂਰ ਪੀਣਾ ਚਾਹੀਦਾ ਹੈ



ਲੱਸੀ ਵਿੱਚ ਪ੍ਰੋਬਾਇਓਟਿਕਸ ਹੁੰਦੇ ਹਨ, ਜਿਵੇਂ ਕਿ ਲੈਕਟੋਬੈਕੀਲਸ ਅਤੇ ਬਿਫਿਡੋਬੈਕਟੀਰੀਆ, ਜੋ ਪਾਚਨ ਨੂੰ ਸੁਧਾਰਨ ਵਿੱਚ ਮਦਦ ਕਰਦੇ ਹਨ।



ਇਹ ਚੰਗੇ ਬੈਕਟੀਰੀਆ ਸਾਡੀ ਅੰਤੜੀ ਵਿਚਲੇ ਮਾੜੇ ਬੈਕਟੀਰੀਆ ਨੂੰ ਨਸ਼ਟ ਕਰ ਦਿੰਦੇ ਹਨ ਅਤੇ ਪਾਚਨ ਕਿਰਿਆ ਵਿਚ ਸੁਧਾਰ ਕਰਦੇ ਹਨ



ਅਜਿਹੀ ਸਥਿਤੀ ਵਿੱਚ ਤੁਸੀਂ ਗੈਸ, ਕਬਜ਼ ਅਤੇ ਬਲੋਟਿੰਗ ਤੋਂ ਰਾਹਤ ਪਾ ਸਕਦੇ ਹੋ



ਇਸ ਵਿੱਚ ਪ੍ਰੋਟੀਨ, ਵਿਟਾਮਿਨ ਅਤੇ ਖਣਿਜ ਭਰਪੂਰ ਮਾਤਰਾ ਵਿੱਚ ਹੁੰਦੇ ਹਨ, ਜੋ ਸਾਡੇ ਸਰੀਰ ਨੂੰ ਲੋੜੀਂਦੀ ਊਰਜਾ ਪ੍ਰਦਾਨ ਕਰਦੇ ਹਨ



ਦੁਪਹਿਰ ਨੂੰ ਲੱਸੀ ਪੀਣ ਨਾਲ ਤੁਹਾਡੀ ਪੌਸ਼ਟਿਕ ਸ਼ਕਤੀ ਵੱਧ ਸਕਦੀ ਹੈ ਅਤੇ ਤੁਸੀਂ ਤਾਜ਼ੇ ਅਤੇ ਊਰਜਾਵਾਨ ਮਹਿਸੂਸ ਕਰ ਸਕਦੇ ਹੋ



ਲੱਸੀ ਪੀਣ ਤੋਂ ਬਾਅਦ ਵਿਅਕਤੀ ਨੂੰ ਸ਼ਾਂਤੀ ਅਤੇ ਤਾਜ਼ਗੀ ਮਹਿਸੂਸ ਹੁੰਦੀ ਹੈ। ਇਸ ਦੇ ਠੰਡੇ ਅਤੇ ਆਰਾਮਦੇਹ ਗੁਣ ਤੁਹਾਨੂੰ ਚੰਗਾ ਮਹਿਸੂਸ ਕਰਵਾਉਂਦੇ ਹਨ



ਲੱਸੀ ਵਿੱਚ ਵਿਟਾਮਿਨ ਅਤੇ ਖਣਿਜਾਂ ਦਾ ਸੰਤੁਲਨ ਹੁੰਦਾ ਹੈ, ਜਿਵੇਂ ਕਿ ਕੈਲਸ਼ੀਅਮ, ਪੋਟਾਸ਼ੀਅਮ ਅਤੇ ਵਿਟਾਮਿਨ ਬੀ, ਜੋ ਸਾਡੇ ਸਰੀਰ ਲਈ ਜ਼ਰੂਰੀ ਹਨ



Thanks for Reading. UP NEXT

ਸਵੇਰ ਦੀ ਸੈਰ ਦੇ 6 ਹੈਰਾਨੀਜਨਕ ਫਾਇਦੇ

View next story