ਮਖਾਣੇ ਨੁੰ ਸੂਪਰਫੂਡ ਮੰਨਿਆ ਜਾਂਦਾ ਹੈ ਕਿਉਂਕਿ ਇਹ ਸਰੀਰ ਲਈ ਬਹੁਤ ਲਾਭਕਾਰੀ ਹੁੰਦੇ ਹਨ।

ਇਨ੍ਹਾਂ ਵਿੱਚ ਪ੍ਰੋਟੀਨ, ਕੈਲਸ਼ੀਅਮ, ਮੈਗਨੀਸ਼ੀਅਮ ਤੇ ਹੋਰ ਪੌਸ਼ਟਿਕ ਤੱਤ ਹੁੰਦੇ ਹਨ।

ਇਨ੍ਹਾਂ ਵਿੱਚ ਪ੍ਰੋਟੀਨ, ਕੈਲਸ਼ੀਅਮ, ਮੈਗਨੀਸ਼ੀਅਮ ਤੇ ਹੋਰ ਪੌਸ਼ਟਿਕ ਤੱਤ ਹੁੰਦੇ ਹਨ।

ਜਦੋਂ ਮਖਾਣੇ ਨੂੰ ਦੁੱਧ ਵਿੱਚ ਉਬਾਲ ਕੇ ਰਾਤ ਨੂੰ ਸੌਣ ਤੋਂ ਪਹਿਲਾਂ ਪੀਤਾ ਜਾਂਦਾ ਹੈ, ਤਾਂ ਇਹ ਸਰੀਰ ਨੂੰ ਆਰਾਮ ਦਿੰਦਾ ਹੈ, ਜੋੜਾਂ ਦੇ ਦਰਦ ਵਿੱਚ ਆਰਾਮ ਮਿਲਦਾ ਹੈ ਅਤੇ ਨੀਂਦ ਵੀ ਚੰਗੀ ਆਉਂਦੀ ਹੈ।

ਦੁੱਧ ਵਿੱਚ ਕੈਲਸ਼ੀਅਮ ਹੁੰਦਾ ਹੈ ਜੋ ਹੱਡੀਆਂ ਲਈ ਜ਼ਰੂਰੀ ਹੈ, ਜਦਕਿ ਮਖਾਣਿਆਂ ਵਿੱਚ ਮੈਗਨੀਸ਼ੀਅਮ, ਫਾਸਫੋਰਸ ਤੇ ਪ੍ਰੋਟੀਨ ਮਿਲਦੇ ਹਨ।



ਜੇਕਰ ਇਹ ਦੋਵੇਂ ਮਿਲਾ ਕੇ ਪੀਤੇ ਜਾਣ, ਤਾਂ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਅਤੇ ਗੋਢਿਆਂ ਜਾਂ ਪਿੱਠ ਦਰਦ ਵਿੱਚ ਆਰਾਮ ਮਿਲਦਾ ਹੈ।

ਮਖਾਣੇ ਅਤੇ ਦੁੱਧ ਵਿੱਚ ਪ੍ਰੋਟੀਨ, ਵਿਟਾਮਿਨ-ਬੀ ਅਤੇ ਐਂਟੀਆਕਸੀਡੈਂਟ ਹੁੰਦੇ ਹਨ, ਜੋ ਤਵਚਾ ਨੂੰ ਨਰਮ ਤੇ ਚਮਕਦਾਰ ਬਣਾਉਂਦੇ ਹਨ।

ਜੇਕਰ ਤੁਸੀਂ ਦੁੱਧ ਵਿੱਚ ਮਖਾਣੇ ਉਬਾਲ ਕੇ ਪੀਂਦੇ ਹੋ, ਤਾਂ ਇਹ ਵਾਲਾਂ ਦੀ ਜੜ੍ਹ ਮਜ਼ਬੂਤ ਕਰਦਾ ਹੈ ਅਤੇ ਵਾਲ ਝੜਨ ਦੀ ਸਮੱਸਿਆ ਨੂੰ ਘਟਾਉਂਦਾ ਹੈ।

ਦੁੱਧ ਅਤੇ ਮਖਾਣੇ ਦਾ ਸੇਵਨ ਦਿਲ ਲਈ ਵੀ ਫਾਇਦੇਮੰਦ ਹੁੰਦਾ ਹੈ।

ਇਹ ਕੋਲੇਸਟ੍ਰੋਲ ਨੂੰ ਕਾਬੂ ਵਿੱਚ ਰੱਖਣ ਵਿੱਚ ਮਦਦ ਕਰਦੇ ਹਨ। ਮਖਾਣੇ ਵਿੱਚ ਪੋਟੈਸ਼ੀਅਮ ਅਤੇ ਮੈਗਨੀਸ਼ੀਅਮ ਹੁੰਦੇ ਹਨ, ਜੋ ਬਲੱਡ ਪ੍ਰੈਸ਼ਰ ਨੂੰ ਨਾਰਮਲ ਰੱਖਦੇ ਹਨ।

ਇਹ ਕੰਬੀਨੇਸ਼ਨ ਧਮਨੀਆਂ ਨੂੰ ਸਾਫ ਰੱਖ ਕੇ ਦਿਲ ਦੀ ਬਿਮਾਰੀ ਦੇ ਖ਼ਤਰੇ ਨੂੰ ਘਟਾਉਂਦਾ ਹੈ।ਇਸ ਤੋਂ ਇਲਾਵਾ ਇਹ ਪੇਟ ਦੀ ਸਿਹਤ ਲਈ ਵੀ ਚੰਗਾ ਹੈ।