ਅੰਜੀਰ ਇੱਕ ਪੌਸ਼ਟਿਕ ਫਲ ਹੈ ਜੋ ਸਰੀਰ ਲਈ ਬਹੁਤ ਫਾਇਦੇਮੰਦ ਹੁੰਦਾ ਹੈ।

ਇਹ ‘ਚ ਵਿਟਾਮਿਨ ਏ, ਬੀ, ਕੇ ਅਤੇ ਕੈਲਸ਼ੀਅਮ, ਮੈਗਨੀਸ਼ੀਅਮ, ਪੋਟਾਸ਼ੀਅਮ ਵਰਗੇ ਖਣਿਜ ਮਿਲਦੇ ਹਨ ਜੋ ਦਿਲ, ਹੱਡੀਆਂ ਅਤੇ ਪਾਚਨ ਤੰਤਰ ਨੂੰ ਮਜ਼ਬੂਤ ਬਣਾਉਂਦੇ ਹਨ। ਰਾਤ ਨੂੰ ਅੰਜੀਰ ਭਿਓ ਕੇ ਸਵੇਰੇ ਖਾਣ ਨਾਲ ਸਰੀਰ ਨੂੰ ਪੋਸ਼ਣ ਮਿਲਦਾ ਹੈ ਤੇ ਤਾਕਤ ਵਧਦੀ ਹੈ।

ਸੁੱਕੇ ਅੰਜੀਰ ‘ਚ ਪੋਟਾਸ਼ੀਅਮ ਅਤੇ ਐਂਟੀਆਕਸੀਡੈਂਟ ਵਧੀਆ ਮਾਤਰਾ ‘ਚ ਹੁੰਦੇ ਹਨ, ਜੋ ਬਲੱਡ ਪ੍ਰੈਸ਼ਰ ਕੰਟਰੋਲ ਕਰਨ ਅਤੇ ਦਿਲ ਨੂੰ ਤੰਦਰੁਸਤ ਰੱਖਣ ਵਿੱਚ ਮਦਦ ਕਰਦੇ ਹਨ।

ਇਹ ਖਰਾਬ ਕੋਲੈਸਟ੍ਰੋਲ ਘੱਟ ਕਰਕੇ ਧਮਨੀਆਂ ਨੂੰ ਸਾਫ਼ ਰੱਖਦੇ ਹਨ। ਰੁਟੀਨ ‘ਚ ਅੰਜੀਰ ਸ਼ਾਮਲ ਕਰਨ ਨਾਲ ਦਿਲ ਦੀਆਂ ਬਿਮਾਰੀਆਂ ਤੋਂ ਬਚਾਅ ਹੋ ਸਕਦਾ ਹੈ।

ਅੰਜੀਰ ਪਾਚਨ ਲਈ ਬਹੁਤ ਫਾਇਦੇਮੰਦ ਹੈ। ਇਸ ‘ਚ ਫਾਈਬਰ ਹੁੰਦਾ ਹੈ ਜੋ ਕਬਜ਼ ਦੂਰ ਕਰਦਾ ਹੈ ਅਤੇ ਅੰਤੜੀਆਂ ਨੂੰ ਸਿਹਤਮੰਦ ਰੱਖਦਾ ਹੈ।

ਇਹ ਭੋਜਨ ਪਚਾਉਣ ‘ਚ ਮਦਦ ਕਰਦਾ ਹੈ। ਇਸ ਵਿੱਚ ਕੁਦਰਤੀ ਐਨਜ਼ਾਈਮ ਵੀ ਹੁੰਦੇ ਹਨ ਜੋ ਪਾਚਨ ਕਿਰਿਆ ਨੂੰ ਸੁਧਾਰਦੇ ਹਨ।

ਅੰਜੀਰ ਪੇਟ ਸਾਫ਼ ਰੱਖਣ ਅਤੇ ਚਮੜੀ ਦੀ ਸਿਹਤ ਲਈ ਵਧੀਆ ਹੈ। ਇਹ ਚਮੜੀ ਨੂੰ ਨਿਖਾਰਦਾ ਹੈ ਤੇ ਜੁਆਨ ਰੱਖਣ ਵਿੱਚ ਮਦਦ ਕਰਦਾ ਹੈ।

ਅੰਜੀਰ ਖਾਣ ਨਾਲ ਚਮੜੀ ਦੇ ਦਾਗ-ਧੱਬੇ ਵੀ ਘੱਟ ਹੋ ਸਕਦੇ ਹਨ।

ਅੰਜੀਰ ਖਾਣ ਨਾਲ ਚਮੜੀ ਦੇ ਦਾਗ-ਧੱਬੇ ਵੀ ਘੱਟ ਹੋ ਸਕਦੇ ਹਨ।

ਅੰਜੀਰ ਊਰਜਾ ਦਾ ਵਧੀਆ ਸਰੋਤ ਹੈ। ਇਹ ਤੁਰੰਤ ਤਾਕਤ ਦਿੰਦਾ ਹੈ, ਖਾਸ ਕਰਕੇ ਥਕਾਵਟ ਦੇ ਸਮੇਂ।

ਇਸ ਵਿੱਚ ਘੱਟ ਕੈਲੋਰੀ ਤੇ ਵੱਧ ਫਾਈਬਰ ਹੁੰਦੀ ਹੈ, ਜੋ ਭੁੱਖ ਘਟਾਉਂਦੀ ਹੈ ਤੇ ਭਾਰ ਘਟਾਉਣ ਵਿੱਚ ਮਦਦ ਕਰਦੀ ਹੈ।