ਅੱਜਕੱਲ੍ਹ 30-35 ਸਾਲ ਦੇ ਨੌਜਵਾਨਾਂ ਨੂੰ ਵੀ ਦਿਲ ਦੇ ਦੌਰੇ ਪੈ ਰਹੇ ਹਨ। ਇਸ ਦਾ ਮੁੱਖ ਕਾਰਣ ਗਲਤ ਜੀਵਨ ਸ਼ੈਲੀ ਹੈ।

ਸਿਹਤ ਮਾਹਿਰਾਂ ਦੇ ਅਨੁਸਾਰ ਜੇ ਦਿਲ ਦੀ ਉਮਰ ਅਸਲ ਉਮਰ ਨਾਲ ਮੇਲ ਨਹੀਂ ਖਾਂਦੀ ਅਤੇ 15 ਸਾਲ ਵੱਧ ਹੋ ਜਾਏ ਤਾਂ ਖ਼ਤਰਾ ਹੋ ਸਕਦਾ ਹੈ।

ਗਲਤ ਖੁਰਾਕ, ਤਣਾਅ, ਨੀਂਦ ਅਤੇ ਕਸਰਤ ਦੀ ਘਾਟ ਦਿਲ ਨੂੰ ਬੁੱਢਾ ਕਰ ਦਿੰਦੀ ਹੈ, ਜੋ ਦਿਲ ਦੇ ਦੌਰੇ ਦੀ ਸੰਭਾਵਨਾ ਵਧਾ ਦਿੰਦੀ ਹੈ।

ਦਿਲ ਦੀ ਉਮਰ ਬਲੱਡ ਪ੍ਰੈਸ਼ਰ, ਕੋਲੈਸਟ੍ਰੋਲ, ਬਲੱਡ ਸ਼ੂਗਰ, ਬਾਡੀ ਮਾਸ ਇੰਡੈਕਸ (BMI), ਸਿਗਰਟਨੋਸ਼ੀ ਦੀ ਆਦਤ ਤੇ ਸਰੀਰਕ ਗਤੀਵਿਧੀ ਵਰਗੇ ਕਾਰਕਾਂ ਦੇ ਆਧਾਰ 'ਤੇ ਤੈਅ ਕੀਤੀ ਜਾਂਦੀ ਹੈ।

ਜੇਕਰ ਤੁਸੀਂ ਇਨ੍ਹਾਂ ਪਹਿਲੂਆਂ 'ਚ ਕਮਜ਼ੋਰ ਹੋ ਤਾਂ ਤੁਹਾਡੇ ਦਿਲ ਦੀ ਉਮਰ ਤੁਹਾਡੀ ਅਸਲ ਉਮਰ ਤੋਂ ਵੱਧ ਹੋ ਸਕਦੀ ਹੈ।

ਜੇ ਤੁਹਾਨੂੰ ਪੌੜੀਆਂ ਚੜ੍ਹਦੇ ਸਮੇਂ ਸਾਹ ਚੜ੍ਹਦਾ ਹੋਵੇ, ਸਵੇਰੇ ਉਠਕੇ ਭਾਰੀਪਨ ਮਹਿਸੂਸ ਹੋਵੇ, ਛਾਤੀ ਵਿੱਚ ਜਲਣ ਜਾਂ ਦਬਾਅ ਲੱਗੇ, ਅਕਸਰ ਥਕਾਵਟ ਰਹੇ ਜਾਂ ਨੀਂਦ ਨਾ ਆਉਂਦੀ ਹੋਵੇ, ਤਾਂ ਇਹ ਦਿਲ ਦੀ ਬਿਮਾਰੀ ਦੇ ਸੰਕੇਤ ਹੋ ਸਕਦੇ ਹਨ।

ਨਾਲ ਹੀ ਜੇ ਤਣਾਅ ਜ਼ਿਆਦਾ ਰਹੇ ਜਾਂ ਜਲਦੀ ਗੁੱਸਾ ਆਉਂਦਾ ਹੋਵੇ, ਤਾਂ ਵੀ ਸਾਵਧਾਨ ਹੋਣ ਦੀ ਲੋੜ ਹੈ।

ਦਿਲ ਦੀ ਉਮਰ ਘਟਾਉਣ ਲਈ ਰੋਜ਼ਾਨਾ ਘੱਟੋ-ਘੱਟ 30 ਮਿੰਟ ਤੇਜ਼ ਤੁਰਨਾ ਚਾਹੀਦਾ ਹੈ।

ਆਪਣੀ ਖੁਰਾਕ 'ਚ ਫਲ, ਸਬਜ਼ੀਆਂ ਅਤੇ ਓਮੇਗਾ-3 ਫੈਟੀ ਐਸਿਡ ਵਾਲੀਆਂ ਚੀਜ਼ਾਂ ਸ਼ਾਮਲ ਕਰੋ। ਸਿਗਰਟ ਤੇ ਸ਼ਰਾਬ ਤੋਂ ਦੂਰ ਰਹੋ।

ਹਰ ਰੋਜ਼ ਅੱਠ ਘੰਟੇ ਦੀ ਪੂਰੀ ਨੀਂਦ ਲੈਣਾ ਵੀ ਬਹੁਤ ਜ਼ਰੂਰੀ ਹੈ।

ਹਰ ਰੋਜ਼ ਅੱਠ ਘੰਟੇ ਦੀ ਪੂਰੀ ਨੀਂਦ ਲੈਣਾ ਵੀ ਬਹੁਤ ਜ਼ਰੂਰੀ ਹੈ।

ਤਣਾਅ ਨੂੰ ਘਟਾਉਣ ਲਈ ਯੋਗਾ, ਮੈਡੀਟੇਸ਼ਨ ਜਾਂ ਮਨ ਪਸੰਦ ਸੰਗੀਤ ਸੁਣਨਾ ਲਾਭਦਾਇਕ ਹੁੰਦਾ ਹੈ।