ਗਰਮੀਆਂ ਵਿੱਚ ਘਰ ਜਾਂ ਕਾਰ 'ਚ AC ਚਲਾਉਣਾ ਆਮ ਗੱਲ ਹੈ, ਪਰ ਜੇ ਏਸੀ ਬਹੁਤ ਠੰਢਾ ਕਰ ਦਿੱਤਾ ਜਾਵੇ ਤਾਂ ਇਹ ਸਿਹਤ ਲਈ ਨੁਕਸਾਨਦਾਇਕ ਹੋ ਸਕਦਾ ਹੈ।

ਜ਼ਿਆਦਾ ਠੰਡ ਤੋਂ ਸਿਰ ਦਰਦ, ਜ਼ੁਕਾਮ, ਚਮੜੀ ਸੁੱਕਣਾ ਅਤੇ ਸਾਹ ਲੈਣ ਵਿੱਚ ਦਿੱਕਤ ਹੋ ਸਕਦੀ ਹੈ।

ਬਹੁਤ ਠੰਡੀ AC ਹਵਾ ਸਿਹਤ ਲਈ ਨੁਕਸਾਨਦਾਇਕ ਹੋ ਸਕਦੀ ਹੈ। ਇਹ ਸਰਦੀ, ਖੰਘ ਤੇ ਗਲੇ ਦੀ ਖਰਾਸ਼ ਪੈਦਾ ਕਰ ਸਕਦੀ ਹੈ, ਕਿਉਂਕਿ ਠੰਡੀ ਹਵਾ ਸਿੱਧਾ ਸਾਹ ਪ੍ਰਣਾਲੀ 'ਤੇ ਅਸਰ ਕਰਦੀ ਹੈ।

ਲੰਬੇ ਸਮੇਂ ਏਸੀ 'ਚ ਰਹਿਣ ਨਾਲ ਚਮੜੀ ਸੁੱਕ ਜਾਂਦੀ ਹੈ, ਜਿਸ ਨਾਲ ਖੁਜਲੀ ਜਾਂ ਰੈਸ਼ ਹੋ ਸਕਦੇ ਹਨ।

ਅੱਥਰਾਂ ਤੇ ਅੱਖਾਂ 'ਚ ਜਲਣ ਅਤੇ ਸਿਰ ਦਰਦ ਵੀ ਆ ਸਕਦੇ ਹਨ। ਜ਼ਿਆਦਾ ਠੰਡੇ ਕਮਰੇ ਵਿਚ ਰਹਿਣ ਨਾਲ ਬਜ਼ੁਰਗਾਂ ਅਤੇ ਬੱਚਿਆਂ ਨੂੰ ਜੋੜਾਂ ਦੀ ਅਕੜਨ ਜਾਂ ਦਰਦ ਹੋਣ ਦਾ ਖਤਰਾ ਵੀ ਹੁੰਦਾ ਹੈ।

AC ਦੀ ਸੁਰੱਖਿਅਤ ਵਰਤੋਂ ਲਈ ਕੁਝ ਅਸਾਨ ਸੁਝਾਅ ਮਦਦਗਾਰ ਹੋ ਸਕਦੇ ਹਨ।

ਏਸੀ ਦਾ ਤਾਪਮਾਨ ਹਮੇਸ਼ਾ 24 ਤੋਂ 26 ਡਿਗਰੀ ਦੇ ਵਿਚਕਾਰ ਰੱਖੋ। ਹਰ 2 ਘੰਟਿਆਂ ਬਾਅਦ ਖਿੜਕੀਆਂ ਖੋਲ੍ਹ ਕੇ ਘਰ 'ਚ ਤਾਜ਼ੀ ਹਵਾ ਆਉਣ ਦਿਓ।

ਸੌਂਦੇ ਸਮੇਂ ਠੰਡੀ ਹਵਾ ਸਿੱਧੀ ਸਰੀਰ 'ਤੇ ਨਾ ਪਏ, ਇਸਦਾ ਧਿਆਨ ਰੱਖੋ।

ਸੌਂਦੇ ਸਮੇਂ ਠੰਡੀ ਹਵਾ ਸਿੱਧੀ ਸਰੀਰ 'ਤੇ ਨਾ ਪਏ, ਇਸਦਾ ਧਿਆਨ ਰੱਖੋ।

ਏਸੀ ਦੀ ਰੈਗੂਲਰ ਸਰਵਿਸ ਕਰਵਾਉਣ ਨਾਲ ਇਹ ਚੰਗੀ ਤਰ੍ਹਾਂ ਕੰਮ ਕਰਦਾ ਹੈ।

ਚਮੜੀ ਦੀ ਨਮੀ ਬਰਕਰਾਰ ਰੱਖਣ ਲਈ ਹਿਊਮਿਡੀਫਾਇਰ ਜਾਂ ਪਾਣੀ ਵਾਲੀ ਬਾਟੀ ਵੀ ਵਰਤੀ ਜਾ ਸਕਦੀ ਹੈ।