ਸਵੇਰੇ ਉਠਕੇ ਖਾਲੀ ਪੇਟ ਪਾਣੀ ਪੀਣਾ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਹ ਆਦਤ ਸਰੀਰ ਨੂੰ ਡਿਟੌਕਸ ਕਰਦੀ ਹੈ, ਪੇਟ ਸਾਫ਼ ਰਹਿੰਦਾ ਹੈ ਅਤੇ ਪਚਣ ਤੰਤਰ ਮਜ਼ਬੂਤ ਹੁੰਦਾ ਹੈ। ਹਰ ਰੋਜ਼ ਸਵੇਰੇ 1-2 ਗਲਾਸ ਕੋਸਾ ਪਾਣੀ ਪੀਣੀ ਚੰਗੀ ਆਦਤ ਮੰਨੀ ਜਾਂਦੀ ਹੈ।

ਰਾਤ ਭਰ ਸਰੀਰ ਵਿੱਚ ਜ਼ਹਿਰੀਲੇ ਤੱਤ ਇਕੱਠੇ ਹੋ ਜਾਂਦੇ ਹਨ। ਸਵੇਰੇ ਖਾਲੀ ਪੇਟ ਪਾਣੀ ਪੀਣ ਨਾਲ ਇਹ ਤੱਤ ਬਾਹਰ ਨਿਕਲ ਜਾਂਦੇ ਹਨ।

ਇਸ ਨਾਲ ਗੁਰਦੇ ਚੰਗੀ ਤਰ੍ਹਾਂ ਕੰਮ ਕਰਦੇ ਹਨ। ਸਰੀਰ ਤੋਂ ਹਾਨੀਕਾਰਕ ਪਦਾਰਥ ਨਿਕਲਣ ਦੀ ਪ੍ਰਕਿਰਿਆ ਤੇਜ਼ ਹੋ ਜਾਂਦੀ ਹੈ।

ਸਵੇਰੇ ਖਾਲੀ ਪੇਟ ਪਾਣੀ ਪੀਣ ਨਾਲ ਪਾਚਨ ਤੰਤਰ ਸਰਗਰਮ ਹੋ ਜਾਂਦਾ ਹੈ। ਇਸ ਨਾਲ ਭੋਜਨ ਚੰਗੀ ਤਰ੍ਹਾਂ ਪਚਦਾ ਹੈ। ਕਬਜ਼ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ।

ਇਹ ਪਾਣੀ ਸਰੀਰ ਤੋਂ ਜ਼ਹਿਰੀਲੇ ਤੱਤਾਂ ਨੂੰ ਵੀ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ।

ਇਹ ਪਾਣੀ ਸਰੀਰ ਤੋਂ ਜ਼ਹਿਰੀਲੇ ਤੱਤਾਂ ਨੂੰ ਵੀ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ।

ਇਹ ਆਮ ਤੌਰ 'ਤੇ ਐਸਿਡਿਟੀ, ਖੱਟੀਆਂ ਡਕਾਰਾਂ ਅਤੇ ਪੇਟ ਦਰਦ ਵਰਗੀਆਂ ਸਮੱਸਿਆਵਾਂ ਨੂੰ ਘਟਾਉਂਦਾ ਹੈ।

ਸੁੱਤਿਆਂ ਮੂੰਹ ਵਿੱਚ ਬੈਕਟੀਰੀਆ ਬਣ ਜਾਂਦੇ ਹਨ। ਸਵੇਰੇ ਬਾਸੀ ਮੂੰਹ ਪਾਣੀ ਪੀਣ ਨਾਲ ਇਹ ਬੈਕਟੀਰੀਆ ਸਰੀਰ ਵਿੱਚ ਚਲੇ ਜਾਂਦੇ ਹਨ।

ਇਹ ਰੋਗ-ਪ੍ਰਤੀਰੋਧਕ ਤਾਕਤ ਵਧਾਉਣ ਵਿੱਚ ਮਦਦ ਕਰਦੇ ਹਨ। ਇਸ ਨਾਲ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ।

ਠੀਕ ਮਾਤਰਾ 'ਚ ਪਾਣੀ ਪੀਣ ਨਾਲ ਚਮੜੀ ਨਮੀ ਵਾਲੀ ਰਹਿੰਦੀ ਹੈ। ਇਸ ਨਾਲ ਚਮੜੀ ਚਮਕਦਾਰ ਤੇ ਸਿਹਤਮੰਦ ਲੱਗਦੀ ਹੈ। ਮੁਹਾਂਸੇ ਅਤੇ ਹੋਰ ਚਮੜੀ ਦੀਆਂ ਸਮੱਸਿਆਵਾਂ ਘੱਟ ਹੋ ਸਕਦੀਆਂ ਹਨ।

ਸਵੇਰੇ ਉੱਠ ਕੇ 2 ਗਲਾਸ ਤੋਂ ਵੱਧ ਪਾਣੀ ਨਹੀਂ ਪੀਣਾ ਚਾਹੀਦਾ। ਇਸ ਵੇਲੇ ਸਰੀਰ ਹੌਲੀ-ਹੌਲੀ ਜਾਗ ਰਿਹਾ ਹੁੰਦਾ ਹੈ ਅਤੇ ਜ਼ਿਆਦਾ ਪਾਣੀ ਪੀਣ ਨਾਲ ਮਤਲੀ ਜਾਂ ਉਲਟੀ ਵੀ ਹੋ ਸਕਦੀ ਹੈ।