ਸਰਦੀਆਂ ਦੇ ਮੌਸਮ 'ਚ ਅਲਸੀ ਦੀਆਂ ਪਿੰਨੀਆਂ ਪੰਜਾਬੀ ਬੜੇ ਸ਼ੌਂਕ ਨਾਲ ਖਾਂਦੇ ਹਨ।

ਬੇਸ਼ੱਕ ਬਹੁਤੇ ਲੋਕ ਅਲਸੀ ਦੀਆਂ ਪਿੰਨੀਆਂ ਇਸ ਲਈ ਹੀ ਖਾਂਦੇ ਹਨ ਕਿਉਂਕਿ ਇਨ੍ਹਾਂ ਦੀ ਤਾਸੀਰ ਗਰਮ ਮੰਨੀ ਜਾਂਦੀ ਹੈ ਤੇ ਇਹ ਖਾਣ ਵਿੱਚ ਸੁਆਦ ਹੁੰਦੀਆਂ ਹਨ। ਆਓ ਜਾਣਦੇ ਹਾਂ ਇਸ ਦੇ ਫਾਇਦਿਆਂ ਬਾਰੇ

ਆਮ ਤੌਰ 'ਤੇ ਦੇਖਿਆ ਗਿਆ ਹੈ ਕਿ ਸਰੀਰ 'ਚ ਮੌਜੂਦ ਸੱਟਾਂ ਅਕਸਰ ਸਰਦੀਆਂ 'ਚ ਤੰਗ ਕਰਨ ਲੱਗਦੀਆਂ ਹਨ। ਇਸ ਤੋਂ ਇਲਾਵਾ ਜੋੜਾਂ ਵਿੱਚ ਦਰਦ ਦੀ ਸਮੱਸਿਆ ਵੀ ਸ਼ੁਰੂ ਹੋ ਜਾਂਦੀ ਹੈ। ਅਲਸੀ ਇਸ ਦੇ ਲਈ ਬਹੁਤ ਪ੍ਰਭਾਵਸ਼ਾਲੀ ਹੁੰਦੀ ਹੈ।

ਅਲਸੀ ਵਿੱਚ ਐਂਟੀ-ਇੰਫਲੇਮੇਟਰੀ ਗੁਣ ਪਾਏ ਜਾਂਦੇ ਹਨ ਜੋ ਪੁਰਾਣੇ ਦਰਦ ਦੇ ਨਾਲ-ਨਾਲ ਸੋਜ ਨੂੰ ਵੀ ਘੱਟ ਕਰਨ ਦਾ ਕੰਮ ਕਰਦੇ ਹਨ। ਅਲਸੀ ਦੇ ਤੇਲ ਦੀ ਗੱਲ ਕਰੀਏ ਤਾਂ ਇਹ ਜੋੜਾਂ ਦੇ ਦਰਦ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ।

ਕਈ ਵਾਰ ਮੌਸਮ 'ਚ ਬਦਲਾਅ ਕਾਰਨ ਲੋਕਾਂ ਨੂੰ ਪਾਚਨ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।



ਇਸ 'ਚ ਮੌਜੂਦ ਘੁਲਣਸ਼ੀਲ ਫਾਈਬਰ ਪਾਚਨ ਕਿਰਿਆ ਨੂੰ ਬਿਹਤਰ ਬਣਾਉਂਦਾ ਹੈ।

ਇਸ 'ਚ ਮੌਜੂਦ ਘੁਲਣਸ਼ੀਲ ਫਾਈਬਰ ਪਾਚਨ ਕਿਰਿਆ ਨੂੰ ਬਿਹਤਰ ਬਣਾਉਂਦਾ ਹੈ।

ਇਹ ਕਬਜ਼ ਦੀ ਸਮੱਸਿਆ ਨੂੰ ਦੂਰ ਕਰਨ ਵਿੱਚ ਵੀ ਮਦਦ ਕਰਦਾ ਹੈ।



ਇਸ ਦੇ ਨਾਲ ਹੀ ਇਹ ਮੋਟਾਪਾ ਘਟਾਉਣ ਲਈ ਵੀ ਕਾਰਗਰ ਹੈ। ਇਸ ਦੇ ਬੀਜਾਂ ਵਿੱਚ ਲਿਗਨਾਨ ਹੁੰਦਾ ਹੈ ਜੋ ਚਰਬੀ ਨੂੰ ਘੱਟ ਕਰਨ ਦਾ ਕੰਮ ਕਰਦਾ ਹੈ।



ਅਲਸੀ ਸਾਨੂੰ ਸਰਦੀ-ਖਾਂਸੀ ਤੋਂ ਵੀ ਬਚਾਉਂਦੀ ਹੈ। ਗਰਮ ਸੁਭਾਅ ਕਾਰਨ, ਇਹ ਗਲੇ ਦੀ ਖਰਾਸ਼ ਨੂੰ ਦੂਰ ਕਰਨ ਵਿੱਚ ਵੀ ਮਦਦ ਕਰਦੀ ਹੈ।



ਅਲਸੀ ਵਿੱਚ ਪ੍ਰੋਟੀਨ ਦੀ ਮਾਤਰਾ ਵਧੇਰੇ ਹੁੰਦੀ ਹੈ। ਇਸ ਤਰ੍ਹਾਂ ਇਹ ਤੁਹਾਡੀ ਊਰਜਾ ਨੂੰ ਵਧਾਉਣ ਵਿੱਚ ਮਦਦ ਕਰੇਗੀ।