ਮੂੰਗਫਲੀ ਨੂੰ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ।

ਇਸ 'ਚ ਵਿਟਾਮਿਨ ਈ, ਪ੍ਰੋਟੀਨ, ਫਾਈਬਰ, ਪੋਟਾਸ਼ੀਅਮ, ਮੈਗਨੀਸ਼ੀਅਮ ਅਤੇ ਫਾਸਫੋਰਸ ਵਰਗੇ ਪੋਸ਼ਕ ਤੱਤ ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ।

ਆਓ ਜਾਣਦੇ ਹਾਂ ਇਸ ਦੇ ਸੇਵਨ ਨਾਲ ਸਿਹਤ ਤੋਂ ਮਿਲਣ ਵਾਲੇ ਫਾਇਦਿਆਂ ਬਾਰੇ



ਇੱਕ ਉੱਚ ਕੈਲੋਰੀ ਸਨੈਕ ਹੋਣ ਦੇ ਬਾਵਜੂਦ, ਮੂੰਗਫ਼ਲੀ ਭਾਰ ਘਟਾਉਣ ਵਿੱਚ ਵੀ ਮਦਦ ਕਰ ਸਕਦੀ ਹੈ।

ਕਈ ਲੋਕ ਇਸ ਨੂੰ ਭੁੰਨ ਕੇ ਖਾਂਦੇ ਹਨ, ਜਦਕਿ ਕੁਝ ਲੋਕ ਇਸ ਨੂੰ ਭਿੱਜ ਕੇ ਖਾਣਾ ਵੀ ਪਸੰਦ ਕਰਦੇ ਹਨ।

ਮੂੰਗਫ਼ਲੀ ਵਿੱਚ ਮੌਜੂਦ ਜ਼ਿੰਕ ਅਤੇ ਵਿਟਾਮਿਨ ਈ ਤੁਹਾਡੀਆਂ ਅੱਖਾਂ ਦੀ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦੇ ਹਨ।

ਜ਼ਿੰਕ ਸਰੀਰ ਨੂੰ ਵਿਟਾਮਿਨ ਏ ਨੂੰ ਜਜ਼ਬ ਕਰਨ ਵਿੱਚ ਮਦਦ ਕਰਦਾ ਹੈ, ਜੋ ਤੁਹਾਡੀ ਨਜ਼ਰ ਲਈ ਜ਼ਰੂਰੀ ਹੈ।

ਜਦੋਂ ਕਿ ਵਿਟਾਮਿਨ ਈ ਮੋਤੀਆਬਿੰਦ ਅਤੇ ਹੋਰ ਉਮਰ ਨਾਲ ਸਬੰਧਤ ਅੱਖਾਂ ਦੀਆਂ ਸਮੱਸਿਆਵਾਂ ਨੂੰ ਰੋਕਦਾ ਹੈ।

ਜਦੋਂ ਕਿ ਵਿਟਾਮਿਨ ਈ ਮੋਤੀਆਬਿੰਦ ਅਤੇ ਹੋਰ ਉਮਰ ਨਾਲ ਸਬੰਧਤ ਅੱਖਾਂ ਦੀਆਂ ਸਮੱਸਿਆਵਾਂ ਨੂੰ ਰੋਕਦਾ ਹੈ।

ਮੂੰਗਫ਼ਲੀ 'ਚ ਮੌਜੂਦ ਮੈਗਨੀਸ਼ੀਅਮ, ਕਾਪਰ ਅਤੇ ਐਂਟੀਆਕਸੀਡੈਂਟ ਵਰਗੇ ਪੋਸ਼ਕ ਤੱਤ ਤੁਹਾਡੇ ਦਿਲ ਦੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ।



ਮੂੰਗਫ਼ਲੀ 'ਚ ਮੌਜੂਦ ਮੋਨੋਅਨਸੈਚੁਰੇਟਿਡ ਫੈਟ, ਫਾਈਬਰ ਅਤੇ ਪ੍ਰੋਟੀਨ ਕੋਲੈਸਟ੍ਰਾਲ ਦੇ ਪੱਧਰ ਨੂੰ ਕੰਟਰੋਲ 'ਚ ਰੱਖਦੇ ਹਨ।



ਮੂੰਗਫ਼ਲੀ ਵਿੱਚ ਮੌਜੂਦ ਵਿਟਾਮਿਨ ਈ ਅਤੇ ਹੋਰ ਐਂਟੀਆਕਸੀਡੈਂਟ ਤੁਹਾਡੀ ਚਮੜੀ ਨੂੰ ਫ੍ਰੀ ਰੈਡੀਕਲ ਨੁਕਸਾਨ ਤੋਂ ਬਚਾਉਂਦੇ ਹਨ।