ਕੀ ਲੈਪਟਾਪ ਨਾਲ ਖਤਮ ਹੋ ਜਾਂਦੀ ਮਰਦਾਨਗੀ ਅੱਜ ਲੈਪਟਾਪ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਿਆ ਹੈ ਦਫਤਰ ਤੋਂ ਲੈ ਕੇ ਪੜ੍ਹਾਈ ਤੱਕ ਸਾਰੇ ਕੰਮ ਲੈਪਟਾਪ 'ਤੇ ਹੋਣ ਲੱਗ ਪਏ ਹਨ ਜੇਕਰ ਤੁਸੀਂ ਵੀ ਲੈਪਟਾਪ 'ਤੇ ਜ਼ਿਆਦਾ ਕੰਮ ਕਰਦੇ ਹੋ ਤਾਂ ਇਹ ਜਾਣਕਾਰੀ ਤੁਹਾਡੇ ਲਈ ਹੈ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕੀ ਲੈਪਟਾਪ ਨਾਲ ਮਰਦਾਨਗੀ ਖਤਮ ਹੋ ਜਾਂਦੀ ਹੈ ਜੇਕਰ ਤੁਸੀਂ ਲੈਪਟਾਪ ਨੂੰ ਗੋਦੀ ਵਿੱਚ ਰੱਖ ਕੇ ਕੰਮ ਕਰਦੇ ਹੋ ਤਾਂ ਸਾਵਧਾਨ ਹੋ ਜਾਓ ਲੈਪਟਾਪ ਨੂੰ ਗੋਦੀ ਵਿੱਚ ਰੱਖ ਕੇ ਕੰਮ ਕਰਨ ਨਾਲ ਮਰਦਾਨਗੀ 'ਤੇ ਅਸਰ ਪੈਂਦਾ ਹੈ ਇਹ ਖੁਲਾਸਾ ਹਾਲ ਵਿੱਚ ਕੀਤੇ ਗਏ ਇੱਕ ਅਧਿਐਨ ਵਿੱਚ ਹੋਇਆ ਹੈ ਇਸ ਵਿੱਚ ਇੱਕ ਗੱਲ ਦਾ ਜਿਕਰ ਹੈ ਕਿ ਇਸ ਨਾਲ ਤੁਹਾਡੀ ਇਨਫਰਟੀਲਿਟੀ ਦੀ ਸਮੱਸਿਆ ਵੱਧ ਜਾਂਦੀ ਹੈ ਕਿਉਂਕਿ ਲੈਪਟਾਪ ਤੋਂ ਜਿਹੜੀ ਹੀਟ ਨਿਕਲਦੀ ਹੈ ਤਾਂ ਉਸ ਨਾਲ ਹਾਈਪਰਥਰਮੀਆ ਦਾ ਖਤਰਾ ਵੱਧ ਜਾਂਦਾ ਹੈ