ਸਿਹਤ ਮਾਹਿਰ ਜਿਮ ਤੇ ਕਸਰਤ ਦੇ ਬਾਅਦ ਅਕਸਰ ਕੱਚਾ ਪਨੀਰ ਖਾਣ ਦੀ ਸਲਾਹ ਦਿੰਦੇ ਹਨ।



ਪਨੀਰ ਵਿਚ ਗੁੱਡ ਫੈਟ ਦੇ ਨਾਲ ਪ੍ਰੋਟੀਨ ਦੀ ਹਾਈ ਮਾਤਰਾ ਪਾਈ ਜਾਂਦੀ ਹੈ। ਭਾਰ ਘਟਾਉਣ ਵਾਲਿਆਂ ਲਈ ਪਨੀਰ ਸਭ ਤੋਂ ਚੰਗੀ ਡਾਇਟ ਹੈ



ਪਰ ਪਨੀਰ ਸਿਰਫ ਵੇਟ ਮੈਨੇਜਮੈਂਟ ਲਈ ਹੀ ਨਹੀਂ ਸਗੋਂ ਸਿਹਤ ਲਈ ਕਈ ਤਰ੍ਹਾਂ ਤੋਂ ਫਾਇਦੇਮੰਦ ਹੈ। ਪਕੇ ਹੋਏ ਪਨੀਰ ਦੀ ਬਜਾਏ ਕੱਚਾ ਪਨੀਰ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ।



ਕੱਚਾ ਪਨੀਰ ਖਾਣ ਦੇ ਕਈ ਫਾਇਦੇ ਹਨ। ਇਸ ਵਿਚ ਪ੍ਰੋਟੀਨ, ਕੈਲਸ਼ੀਅਮ, ਵਿਟਾਮਿਨ ਤੇ ਮਿਨਰਲਸ ਪਾਏ ਜਾਦੇ ਹਨ।



ਪਨੀਰ ਵਿਚ ਪ੍ਰੋਟੀਨ ਦੀ ਉੱਚ ਮਾਤਰਾ ਪਾਈ ਜਾਂਦੀ ਹੈ, ਜੋ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਣ ਦੇ ਨਾਲ ਇਹ ਕਸਰਤ ਦੇ ਬਾਅਦ ਮਸਲਸ ਰਿਕਵਰੀ ਵਿਚ ਵੀ ਮਦਦਗਾਰ ਹੈ। ਪ੍ਰੋਟੀਨ ਦਾ ਸੇਵਨ ਕ੍ਰੇਵਿੰਗ ਨੂੰ ਵੀ ਕੰਟਰੋਲ ਕਰਦਾ ਹੈ, ਜਿਸ ਨਾਲ ਭਾਰ ਘਟਾਉਣ ਵਿਚ ਮਦਦ ਮਿਲਦੀ ਹੈ।



ਪਨੀਰ ਵਿਚ ਕੈਲਸ਼ੀਅਮ ਦੀ ਚੰਗੀ ਮਾਤਰਾ ਪਾਈ ਜਾਂਦੀ ਹੈ ਜਿਸ ਨਾਲ ਹੱਡੀਆਂ ਤੇ ਦੰਦਾਂ ਨੂੰ ਮਜ਼ਬੂਤੀ ਮਿਲਦੀ ਹੈ। ਇਸ ਵਿਚ ਆਸਟੀਓਪੋਰੋਸਿਸ ਵਰਗੀਆਂ ਹੱਡੀਆਂ ਦੀਆਂ ਬੀਮਾਰੀਆਂ ਦਾ ਵੀ ਖਤਰਾ ਘੱਟ ਹੁੰਦਾ ਹੈ



ਪਨੀਰ ਵਿਚ ਵਿਟਾਮਿਨ ਬੀ-12 ਪਾਇਆ ਜਾਂ ਹੈ ਜੋ ਨਵਰਸ ਸਿਸਟਮ ਤੇ ਰੈੱਡ ਬਲੱਡ ਸੈਲਸ ਦੇ ਉਤਪਾਦਨ ਲਈ ਜ਼ਰੂਰੀ ਹੈ। ਇਹ ਵਿਟਾਮਿਨ ਡੈਮੇਜ ਨਸਾਂ ਨੂੰ ਰਿਪੇਅਰ ਵੀ ਕਰਦਾ ਹੈ।



ਪਨੀਰ ਵਿਚ ਕੁਝ ਪ੍ਰੋਬਾਇਓਟਿਕ ਬੈਕਟੀਰੀਆ ਹੁੰਦੇ ਹਨ ਜੋ ਪਾਚਣ ਤੰਤਰ ਲਈ ਫਾਇਦੇਮੰਦ ਹੋ ਸਕਦੇ ਹਨ। ਇਸ ਵਿਚ ਫਾਈਬਰ ਦੀ ਵੀ ਉੱਚ ਮਾਤਰਾ ਪਾਈ ਜਾਂਦੀ ਹੈ। ਪਨੀਰ ਦਾ ਸੇਵਨ ਪਾਚਣ ਵਿਚ ਸੁਧਾਰ ਦੇ ਨਾਲ ਕਬਜ਼ ਦੀ ਸਮੱਸਿਆ ਤੋਂ ਰਾਹਤ ਵੀ ਦਿਵਾਉਂਦਾ ਹੈ।



ਪਨੀਰ ਵਿਚ ਕੁਝ ਤਰ੍ਹਾਂ ਦੇ ਐਂਟੀ ਆਕਸੀਡੈਂਟ ਪਾਏ ਜਾਂਦੇ ਹਨ ਜੋ ਇਮਿਊਨ ਸਿਸਟਮ ਨੂੰ ਬੂਸਟ ਕਰਦੇ ਹਨ।



ਇਸ ਵਿਚ ਮੌਜੂਦ ਹਾਈ ਐਂਟੀਆਕਸੀਡੈਂਟ ਦੀ ਮਾਤਰਾ ਕਈ ਬੀਮਾਰੀਆਂ ਦੇ ਖਤਰੇ ਤੋਂ ਵੀ ਬਚਾਉਂਦੀ ਹੈ। ਲੋਅ ਫੈਟ ਪਨੀਰ ਦਿਲ ਦੀ ਸਿਹਤ ਲਈ ਚੰਗਾ ਹੁੰਦਾ ਹੈ। ਇਹ ਕੋਲੈਸਟ੍ਰਾਲ ਦੇ ਪੱਧਰ ਨੂੰ ਕੰਟਰੋਲ ਕਰਨ ਵਿਚ ਮਦਦ ਕਰਦਾ ਹੈ।