ਅਮਰੂਦ ਦੇ ਪੱਤਿਆਂ ਦਾ ਪਾਣੀ ਸਿਹਤ ਲਈ ਕਾਫੀ ਲਾਭਦਾਇਕ ਮੰਨਿਆ ਜਾਂਦਾ ਹੈ।

ਇਹ ਪਾਣੀ ਸ਼ੂਗਰ ਲੈਵਲ ਨੂੰ ਕਾਬੂ ਵਿੱਚ ਰੱਖਣ, ਵਜ਼ਨ ਘਟਾਉਣ ਅਤੇ ਪਾਚਣ ਤੰਤਰ ਨੂੰ ਮਜ਼ਬੂਤ ਬਣਾਉਣ ਵਿੱਚ ਮਦਦ ਕਰਦਾ ਹੈ।

ਅਮਰੂਦ ਦੇ ਪੱਤਿਆਂ ਵਿੱਚ ਐਂਟੀ-ਆਕਸੀਡੈਂਟ ਅਤੇ ਐਂਟੀ-ਬੈਕਟੀਰੀਅਲ ਗੁਣ ਪਾਏ ਜਾਂਦੇ ਹਨ, ਜੋ ਸਰੀਰ ਵਿੱਚ ਇੰਫੈਕਸ਼ਨ ਨਾਲ ਲੜਨ ਦੀ ਸਮਰੱਥਾ ਵਧਾਉਂਦੇ ਹਨ।

ਇਹ ਪਾਣੀ ਖੂਨ ਨੂੰ ਸੁਥਰਾ ਕਰਨ ਅਤੇ ਕੋਲੇਸਟਰੋਲ ਦੀ ਮਾਤਰਾ ਘਟਾਉਣ ਵਿੱਚ ਵੀ ਸਹਾਇਕ ਹੈ।

ਨਿਯਮਤ ਤੌਰ 'ਤੇ ਇਸ ਦਾ ਸੇਵਨ ਸਰੀਰ ਨੂੰ ਤੰਦਰੁਸਤ ਰੱਖਣ ਵਿੱਚ ਮਦਦ ਕਰਦਾ ਹੈ।

ਜੇ ਤੁਹਾਨੂੰ ਗੈਸ ਜਾਂ ਪਚਣ ਦੀ ਸਮੱਸਿਆ ਹੈ, ਤਾਂ ਅਮਰੂਦ ਦੇ ਪੱਤਿਆਂ ਦਾ ਪਾਣੀ ਪੀਓ।

ਜੇ ਤੁਹਾਨੂੰ ਗੈਸ ਜਾਂ ਪਚਣ ਦੀ ਸਮੱਸਿਆ ਹੈ, ਤਾਂ ਅਮਰੂਦ ਦੇ ਪੱਤਿਆਂ ਦਾ ਪਾਣੀ ਪੀਓ।

ਇਹ ਅੰਤੜੀਆਂ ਦੀ ਸਫਾਈ ਕਰਦਾ ਹੈ, ਅਤੇ ਪਾਚਨ ਤੰਤਰ ਨੂੰ ਮਜ਼ਬੂਤ ਬਣਾਉਂਦਾ ਹੈ।

ਅਮਰੂਦ ਦੇ ਪੱਤੇ ਕੁਦਰਤੀ ਤਰੀਕੇ ਨਾਲ ਵਜ਼ਨ ਘਟਾਉਂਦੇ ਹਨ।

ਅਮਰੂਦ ਦੇ ਪੱਤਿਆਂ ਦਾ ਪਾਣੀ ਬਣਾਉਣ ਲਈ ਸਭ ਤੋਂ ਪਹਿਲਾਂ 5 ਪੱਤੇ ਲੈ ਕੇ 2 ਕੱਪ ਪਾਣੀ ਵਿੱਚ ਪਾਓ ਅਤੇ 10-15 ਮਿੰਟ ਤੱਕ ਉਬਾਲੋ। ਫਿਰ ਇਸ ਪਾਣੀ ਨੂੰ ਛਾਣ ਕੇ ਸਿਪ-ਸਿਪ ਕਰਕੇ ਕੋਸਾ-ਕੋਸਾ ਪੀ ਲਓ।