ਗਰਮੀਆਂ 'ਚ ਲੋਕ ਜ਼ਿਆਦਾਤਰ ਏਸੀ ਜਾਂ ਕੂਲਰ ਦੀ ਵਰਤੋਂ ਕਰਦੇ ਹਨ। ਜ਼ਿਆਦਾ ਸਮਾਂ AC ਹੇਠ ਬੈਠਣਾ ਸਿਹਤ ਲਈ ਮਾੜਾ ਹੋ ਸਕਦਾ ਹੈ। ਇਹ ਸਿਰਦਰਦ, ਠੰਡਕ ਲੱਗਣ ਅਤੇ ਹੋਰ ਬਿਮਾਰੀਆਂ ਦਾ ਕਾਰਣ ਬਣ ਸਕਦਾ ਹੈ। ਇਸ ਲਈ ਏਸੀ ਦੀ ਵਰਤੋਂ ਸੰਭਾਲ ਕੇ ਕਰਨੀ ਚਾਹੀਦੀ ਹੈ।

ਜਦੋਂ ਲੋਕ AC ਦੀ ਵਰਤੋਂ ਕਰਦੇ ਹਨ ਤਾਂ ਕਮਰੇ ਦੇ ਦਰਵਾਜ਼ੇ ਅਤੇ ਖਿੜਕੀਆਂ ਬੰਦ ਕਰ ਦਿੰਦੇ ਹਨ ਤਾਂ ਕਿ ਹਵਾ ਬਾਹਰ ਨਾ ਜਾ ਸਕੇ। ਅਜਿਹਾ ਕਰਨ ਨਾਲ ਸਾਹ ਲੈਣ 'ਚ ਸਮੱਸਿਆ ਹੋ ਸਕਦੀ ਹੈ।

ਜੇ ਤੁਸੀਂ ਲਗਾਤਾਰ AC ਚਲਾਉਂਦੇ ਰਹੋ ਤਾਂ ਇਹ ਤੁਹਾਡੇ ਦਿਮਾਗ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਠੰਢੀ ਹਵਾ ਨਾਲ ਦਿਮਾਗ ਦੇ ਸੈੱਲ ਸੁੰਗੜ ਜਾਂਦੇ ਹਨ, ਜਿਸ ਨਾਲ ਦਿਮਾਗ ਦੀ ਸਮਰੱਥਾ ਘਟਦੀ ਹੈ ਅਤੇ ਚੱਕਰ ਵੀ ਆ ਸਕਦੇ ਹਨ। ਇਸ ਲਈ ਏਸੀ ਦੀ ਵਰਤੋਂ ਧਿਆਨ ਨਾਲ ਕਰੋ।

ਅੱਜ ਕਲ੍ਹ ਬਹੁਤ ਲੋਕ ਐਲਰਜੀ ਅਤੇ ਦਮੇ ਦੀਆਂ ਬਿਮਾਰੀਆਂ ਨਾਲ ਜੂਝ ਰਹੇ ਹਨ।

ਜੇ ਇਹ ਲੋਕ ਜ਼ਿਆਦਾ ਸਮਾਂ AC ਦੀ ਠੰਢੀ ਹਵਾ ਵਿੱਚ ਰਹਿਣਗੇ, ਤਾਂ ਉਨ੍ਹਾਂ ਦੀਆਂ ਸਮੱਸਿਆਵਾਂ ਹੋਰ ਵੱਧ ਸਕਦੀਆਂ ਹਨ। ਇਸ ਲਈ ਇਹਨਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ।

ਏਸੀ 'ਚ ਰਹਿਣ ਵਾਲੇ ਬਹੁਤ ਸਾਰੇ ਲੋਕ ਸੁਸਤੀ ਅਤੇ ਆਲਸ ਦੇ ਆਲਮ 'ਚ ਰਹਿੰਦੇ ਹਨ।

AC ਆਲੇ-ਦੁਆਲੇ ਮੌਜੂਦ ਫਾਲਤੂ ਹਵਾ ਨੂੰ ਫਿਲਾਉਣ ਦਾ ਕੰਮ ਕਰਦਾ ਹੈ, ਜਿਸ ਨਾਲ ਤਾਜ਼ੀ ਹਵਾ ਸਰੀਰ ਨੂੰ ਨਹੀਂ ਮਿਲਦੀ।

ਇਸ ਕਾਰਨ ਵਿਅਕਤੀ ਥਕਾਵਟ ਅਤੇ ਸੁਸਤੀ ਮਹਿਸੂਸ ਕਰਨ ਲੱਗਦਾ ਹੈ।

ਇਸ ਕਾਰਨ ਵਿਅਕਤੀ ਥਕਾਵਟ ਅਤੇ ਸੁਸਤੀ ਮਹਿਸੂਸ ਕਰਨ ਲੱਗਦਾ ਹੈ।

ਗਰਮੀਆਂ ਦੇ ਮੌਸਮ 'ਚ ਜੇਕਰ ਤੁਸੀਂ ਸਾਰਾ ਦਿਨ AC ਦੀ ਹਵਾ ਲੈਂਦੇ ਰਹਿੰਦੇ ਹੋ ਤਾਂ ਇਸ ਨਾਲ ਸਿਰਦਰਦ ਦੀ ਸਮੱਸਿਆ ਹੋ ਸਕਦੀ ਹੈ।

ਏਸੀ ਦੀ ਅਵਾਜ਼ ਅਤੇ ਡੀਹਾਈਡ੍ਰੇਸ਼ਨ ਸਿਰਦਰਦ ਦਾ ਕਾਰਨ ਬਣ ਸਕਦੀ ਹੈ। ਇਸ ਲਈ ਜ਼ਿਆਦਾ ਏਸੀ ਦੀ ਵਰਤੋ ਨਾ ਕਰੋ।