ਅੱਜ ਕੱਲ੍ਹ ਲੋਕ ਆਪਣੀ ਸਿਹਤ ਨੂੰ ਲੈ ਕੇ ਕਾਫੀ ਜਾਗੂਰਕ ਹੋ ਰਹੇ ਹਨ। ਬਹੁਤ ਸਾਰੇ ਲੋਕ ਸਵੇਰ ਦੀ ਸੈਰ ਉੱਤੇ ਜਾਂ ਫਿਰ ਯੋਗਾ ਕਰਦੇ ਹੋਏ ਨਜ਼ਰ ਆ ਜਾਂਦੇ ਹਨ। ਅੱਜ ਤੁਹਾਨੂੰ ਦੱਸਦੇ ਹਾਂ ਨੰਗੇ ਪੈਰ ਘਾਹ ਉੱਤੇ ਚੱਲਣ ਦੇ ਫਾਇਦਿਆਂ ਬਾਰੇ ਹਾਲਾਂਕਿ ਜੇ ਤੁਸੀਂ ਸੈਰ ਕਰਨ ਲਈ ਸਾਫ਼ ਗਰਾਊਂਡ ਜਾਂ ਘਾਹ 'ਤੇ ਚੱਲਦੇ ਹੋ ਤਾਂ ਤੁਹਾਨੂੰ ਚੱਪਲ ਪਾਉਣ ਦੀ ਜ਼ਰੂਰਤ ਹੀ ਨਹੀਂ। ਨੰਗੇ ਪੈਰ ਘਾਹ 'ਤੇ ਚੱਲਣ ਦੇ ਤੁਹਾਨੂੰ ਕਈ ਸਿਹਤਕ ਫਾਇਦੇ ਮਿਲਦੇ ਹਨ। ਸਾਰਾ ਦਿਨ ਜੇ ਬੂਟ ਜਾਂ ਚੱਪਲ ਪਾ ਕੇ ਰੱਖਦੇ ਹੋ ਤਾਂ ਅਜਿਹੇ ਵਿੱਚ ਨੰਗੇ ਪੈਰ ਖੁੱਲ੍ਹੀ ਹਵਾ ਵਿਚ ਰਹਿਣ ਨਾਲ ਪੈਰਾਂ ਨੂੰ ਭਰਪੂਰ ਆਕਸੀਜਨ ਮਿਲਦੀ ਹੈ, ਖੂਨ ਦਾ ਸੰਚਾਰ ਵਧੀਆ ਹੁੰਦਾ ਹੈ ਜਿਸ ਨਾਲ ਪੈਰਾਂ ਦੀ ਥਕਾਵਟ ਅਤੇ ਦਰਦ ਖਤਮ ਹੋ ਜਾਂਦਾ ਹੈ। ਨੰਗੇ ਪੈਰ ਤੁਰਦੇ ਸਮੇਂ ਅਪਣੇ ਪੰਜਿਆਂ ਦਾ ਹੇਠਲਾ ਹਿੱਸਾ ਸਿੱਧਾ ਧਰਤੀ ਦੇ ਸੰਪਰਕ ਵਿਚ ਆ ਜਾਂਦਾ ਹੈ ਜਿਸ ਨਾਲ ਐਕਿਉਪ੍ਰੈਸ਼ਰ ਜ਼ਰੀਏ ਸਾਰਿਆਂ ਭਾਗਾਂ ਦੀ ਕਸਰਤ ਹੋ ਜਾਂਦੀ ਹੈ ਅਤੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ। ਨੰਗੇ ਪੈਰੀਂ ਤੁਰਨ ਨਾਲ ਸਰੀਰ ਨੂੰ ਕੁਦਰਤੀ ਰੂਪ ਵਿਚ ਊਰਜਾ ਮਿਲਦੀ ਹੈ, ਜੋ ਸਰੀਰ ਲਈ ਲਾਹੇਵੰਦ ਹੁੰਦੀ ਹੈ। ਇਸ ਨਾਲ ਸਰੀਰ ਵਿਚ ਖੂਨ ਦਾ ਸੰਚਾਰ ਵੀ ਵਧੀਆ ਹੁੰਦਾ ਹੈ। ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।