ਜਾਣੋ ਜ਼ਮੀਨ ਤੇ ਨੰਗੇ ਪੈਰੀਂ ਚਲਣ ਦੇ ਹਨ ਕੀ-ਕੀ ਫਾਇਦੇ ਫਾਇਦੇ ਕੱਚੇ ਰਾਹਾਂ 'ਤੇ ਨੰਗੇ ਪੈਰੀਂ ਦੌੜਣਾ, ਕਿਤੇ ਗਲਿਆਰੇ 'ਚ ਨੰਗੇ ਪੈਰੀਂ ਖੇਡਣਾ, ਘਾਹ ਦੇ ਮੈਦਾਨਾਂ ਵਿੱਚ ਨੰਗੇ ਪੈਰੀਂ ਭੱਜਣਾ, ਪਰ ਹੁਣ ਸਮੇਂ ਦੀ ਘਾਟ ਕਾਰਨ ਇਹ ਸਭ ਕੁਝ ਕਾਫੀ ਘਟ ਗਿਆ ਹੈ। ਆਓ ਜਾਣਦੇ ਹਾਂ ਕਿ ਨੰਗੇ ਪੈਰੀਂ ਚੱਲਣ ਨਾਲ ਸਿਹਤ ਨੂੰ ਕੀ-ਕੀ ਫਾਇਦੇ ਹੁੰਦੇ ਹਨ ਨੰਗੇ ਪੈਰੀਂ ਤੁਰਨ ਨਾਲ ਪੈਰਾਂ ਦੇ ਲਿਗਾਮੈਂਟਸ ਅਤੇ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ। ਨੰਗੇ ਪੈਰੀਂ ਤੁਰਨਾ ਸਰੀਰ ਦਾ ਸੰਤੁਲਨ ਸੁਧਾਰਨ ਵਿਚ ਮਦਦ ਕਰਦਾ ਹੈ ਨੰਗੇ ਪੈਰੀਂ ਚੱਲਣ ਨਾਲ ਤੁਹਾਨੂੰ ਇਨਸੌਮਨੀਆ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਸਕਦਾ ਹੈ ਨੰਗੇ ਪੈਰੀਂ ਤੁਰਨ ਨਾਲ ਪੈਰਾਂ ਦੀਆਂ ਨਾੜੀਆਂ 'ਤੇ ਸਿਹਤਮੰਦ ਦਬਾਅ ਪੈਂਦਾ ਹੈ, ਜਿਸ ਨਾਲ ਖੂਨ ਸੰਚਾਰ ਵਿਚ ਵੀ ਸੁਧਾਰ ਹੁੰਦਾ ਹੈ ਸਭ ਤੋਂ ਪਹਿਲਾਂ ਘਰ ਵਿਚ ਹਲਕੀ ਸੈਰ ਕਰਕੇ ਨੰਗੇ ਪੈਰੀਂ ਤੁਰਨਾ ਸ਼ੁਰੂ ਕਰੋ। ਇਸ ਤੋਂ ਬਾਅਦ ਪਾਰਕ ਆਦਿ ਵਿਚ ਨਰਮ ਘਾਹ ਵਾਲੇ ਮੈਦਾਨਾਂ 'ਤੇ ਸੈਰ ਕਰਨ ਦੀ ਆਦਤ ਪਾਓ ਮਾਸਪੇਸ਼ੀਆਂ ਵਿਚ ਕੜਵੱਲ ਅਤੇ ਦਰਦ ਤੋਂ ਬਚੇ ਰਹਿੰਦੇ ਹੋ ਅਤੇ ਇਹ ਦਿਲ ਅਤੇ ਦਿਮਾਗ ਦੇ ਨਾਲ-ਨਾਲ ਪੂਰੇ ਸਰੀਰ ਲਈ ਵੀ ਫਾਇਦੇਮੰਦ ਹੁੰਦਾ ਹੈ ਸ਼ੂਗਰ ਰੋਗੀਆਂ ਨੂੰ ਨੰਗੇ ਪੈਰੀਂ ਤੁਰਨ ਵੇਲੇ ਬਹੁਤ ਧਿਆਨ ਰੱਖਣਾ ਚਾਹੀਦਾ ਹੈ, ਕਿਉਂਕਿ ਸ਼ੂਗਰ ਦੇ ਮਰੀਜ਼ ਨੂੰ ਜੇਕਰ ਕੋਈ ਜ਼ਖ਼ਮ ਹੋ ਜਾਵੇ ਤਾਂ ਉਸ ਨੂੰ ਠੀਕ ਕਰਨਾ ਬਹੁਤ ਮੁਸ਼ਕਲ ਹੁੰਦਾ ਹੈ