ਆਲੂ ਨੂੰ ਸਬਜ਼ੀਆਂ ਦਾ ਰਾਜਾ ਮੰਨਿਆ ਜਾਂਦਾ ਹੈ ਕਿਉਂਕਿ ਇਹ ਜ਼ਿਆਦਾਤਰ ਖਾਣਿਆਂ ਵਿੱਚ ਵਰਤਿਆ ਜਾਂਦਾ ਹੈ।

ਆਲੂ ਦੇ ਪਰਾਂਠੇ, ਪਕੌੜੇ, ਫ੍ਰੈਂਚ ਫਰਾਈਜ਼ ਆਦਿ ਸਾਰਿਆਂ ਨੂੰ ਪਸੰਦ ਹਨ। ਆਲੂ ਸਿਹਤ ਲਈ ਫਾਇਦੇਮੰਦ ਵੀ ਹੁੰਦਾ ਹੈ, ਪਰ ਅੱਜਕੱਲ੍ਹ ਬਾਜ਼ਾਰਾਂ ਵਿੱਚ ਨਕਲੀ ਆਲੂ ਵੀ ਮਿਲ ਰਹੇ ਹਨ ਜੋ ਸਰੀਰ ਲਈ ਨੁਕਸਾਨਦਾਇਕ ਹੋ ਸਕਦੇ ਹਨ। ਇਸ ਲਈ ਸਾਵਧਾਨ ਰਹਿਣਾ ਜ਼ਰੂਰੀ ਹੈ।

ਨਕਲੀ ਅਤੇ ਅਸਲੀ ਆਲੂ ਦੀ ਪਛਾਣ ਉਨ੍ਹਾਂ ਦੇ ਰੰਗ ਨਾਲ ਕੀਤੀ ਜਾ ਸਕਦੀ ਹੈ। ਇੱਕ ਆਸਲੀ ਆਲੂ ਕੱਟਣ 'ਤੇ ਅੰਦਰੋਂ ਤੇ ਬਾਹਰੋਂ ਇੱਕੋ ਜਿਹਾ ਰੰਗ ਦਿਖਾਈ ਦਿੰਦਾ ਹੈ। ਪਰ ਜੇਕਰ ਆਲੂ ਨਕਲੀ ਹੋਵੇ, ਤਾਂ ਉਸਦਾ ਅੰਦਰਲਾ ਰੰਗ ਬਾਹਰਲੇ ਰੰਗ ਤੋਂ ਵੱਖਰਾ ਹੋਵੇਗਾ।

ਅਸਲੀ ਅਤੇ ਨਕਲੀ ਆਲੂ ਦੀ ਪਛਾਣ ਲਈ ਇੱਕ ਭਾਂਡੇ ਵਿੱਚ ਪਾਣੀ ਭਰੋ ਅਤੇ ਉਸ ਵਿੱਚ ਆਲੂ ਪਾਓ। ਜੇ ਆਲੂ ਪਾਣੀ ਵਿੱਚ ਡੁੱਬ ਜਾਵੇ ਤਾਂ ਇਹ ਅਸਲੀ ਹੈ। ਪਰ ਜੇ ਆਲੂ ਪਾਣੀ ਉੱਤੇ ਤੈਰਣ ਲੱਗ ਪਵੇ, ਤਾਂ ਇਹ ਨਕਲੀ ਜਾਂ ਰਸਾਇਣਾਂ ਨਾਲ ਤਿਆਰ ਕੀਤਾ ਹੋ ਸਕਦਾ ਹੈ।

ਆਲੂ ਦੇ ਛਿਲਕੇ ਰਾਹੀਂ ਵੀ ਅਸਲੀ ਤੇ ਨਕਲੀ ਆਲੂ ਦੀ ਪਛਾਣ ਹੋ ਸਕਦੀ ਹੈ। ਜੇ ਛਿਲਕਾ ਪਤਲਾ ਹੋਵੇ ਤਾਂ ਆਲੂ ਅਸਲੀ ਹੈ।

ਪਰ ਜੇ ਛਿਲਕਾ ਮੋਟਾ ਹੋਵੇ ਤਾਂ ਉਹ ਆਲੂ ਨਕਲੀ ਜਾਂ ਰਸਾਇਣਾਂ ਨਾਲ ਪਕਾਇਆ ਹੋ ਸਕਦਾ ਹੈ।

ਆਲੂ ਨੂੰ ਸੁੰਘ ਕੇ ਵੀ ਤੁਸੀਂ ਅਸਲੀ ਜਾਂ ਨਕਲੀ ਹੋਣ ਦੀ ਪਛਾਣ ਕਰ ਸਕਦੇ ਹੋ।

ਜੇ ਆਲੂ ਵਿਚੋਂ ਰਸਾਇਣ ਵਾਲੀ ਗੰਧ ਆਵੇ, ਤਾਂ ਉਹ ਨਕਲੀ ਹੋ ਸਕਦਾ ਹੈ।

ਜੇ ਆਲੂ ਵਿਚੋਂ ਰਸਾਇਣ ਵਾਲੀ ਗੰਧ ਆਵੇ, ਤਾਂ ਉਹ ਨਕਲੀ ਹੋ ਸਕਦਾ ਹੈ।

ਅਸਲੀ ਆਲੂ ਦੀ ਖੁਸ਼ਬੂ ਸਾਫ਼ ਅਤੇ ਕੁਦਰਤੀ ਹੁੰਦੀ ਹੈ।

ਅਸਲੀ ਆਲੂ ਦੀ ਖੁਸ਼ਬੂ ਸਾਫ਼ ਅਤੇ ਕੁਦਰਤੀ ਹੁੰਦੀ ਹੈ।

ਇਸ ਤਰ੍ਹਾਂ ਤੁਸੀਂ ਨਿਕਲੀ ਆਲੂਆਂ ਦੀ ਪਛਾਣ ਕਰ ਸਕਦੇ ਹੋ।