ਚਿਊਇੰਗਮ ਚਬਾਉਣ ਦੀ ਆਦਤ ਲਗਭਗ ਹਰ ਉਮਰ ਦੇ ਲੋਕਾਂ ’ਚ ਪਾਈ ਜਾਂਦੀ ਹੈ, ਖਾਸ ਕਰਕੇ ਬੱਚਿਆਂ ਅਤੇ ਨੌਜਵਾਨਾਂ ਦੇ ਵਿੱਚ।



ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਤੁਹਾਡੀ ਸਿਹਤ ਲਈ ਕਿੰਨਾ ਖ਼ਤਰਨਾਕ ਹੋ ਸਕਦਾ ਹੈ?

ਜੀ ਹਾਂ, ਇਕ ਤਾਜ਼ਾ ਖੋਜ ’ਚ ਵਿਗਿਆਨੀਆਂ ਨੇ ਇਕ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ ਕਿ ਚਿਊਇੰਗਮ ਚਬਾਉਣਾ ਸਿਹਤ ਲਈ ਬਹੁਤ ਖਤਰਨਾਕ ਹੋ ਸਕਦਾ ਹੈ।

ਹਰ ਸਾਲ ਹਜ਼ਾਰਾਂ ਮਾਈਕ੍ਰੋਪਲਾਸਟਿਕ ਕਣ ਉਸ ਚਿਊਇੰਗਮ ਰਾਹੀਂ ਸਾਡੇ ਸਰੀਰ ਤੱਕ ਪਹੁੰਚ ਰਹੇ ਹਨ

ਜਿਸ ਕਾਰਨ ਸਾਨੂੰ ਕੈਂਸਰ ਵਰਗੀਆਂ ਖ਼ਤਰਨਾਕ ਬਿਮਾਰੀਆਂ ਵੀ ਲੱਗ ਸਕਦੀਆਂ ਹਨ।



ਦੱਸ ਦੇਈਏ ਕਿ ਚਿਊਇੰਗਮ ’ਚ ਪਾਏ ਜਾਣ ਵਾਲੇ ਮਾਈਕ੍ਰੋਪਲਾਸਟਿਕਸ ਛੋਟੇ ਪਲਾਸਟਿਕ ਦੇ ਕਣ ਹੁੰਦੇ ਹਨ, ਜਿਨ੍ਹਾਂ ਦਾ ਆਕਾਰ 5 ਮਿਲੀਮੀਟਰ ਤੋਂ ਘੱਟ ਹੁੰਦਾ ਹੈ।

ਇਹ ਮਾਈਕ੍ਰੋਪਲਾਸਟਿਕਸ ਹਵਾ, ਪਾਣੀ, ਖਾਣ-ਪੀਣ ਦੀਆਂ ਚੀਜ਼ਾਂ ਅਤੇ ਹੁਣ ਤਾਂ ਚਿਊਇੰਗਮ ’ਚ ਵੀ ਮੌਜੂਦ ਹਨ। ਖੋਜਕਰਤਾਵਾਂ ਦੇ ਅਨੁਸਾਰ, ਜਦੋਂ ਖਤਰਨਾਕ ਕਣ ਸਰੀਰ ’ਚ ਦਾਖਲ ਹੁੰਦੇ ਹਨ, ਤਾਂ ਉਹ ਸੈੱਲਾਂ ਅਤੇ ਡੀਐਨਏ ਨੂੰ ਨੁਕਸਾਨ ਪਹੁੰਚਾ ਸਕਦੇ ਹਨ

ਜਿਸ ਨਾਲ ਗੰਭੀਰ ਬਿਮਾਰੀਆਂ ਦੇ ਨਾਲ-ਨਾਲ ਕੈਂਸਰ ਦਾ ਖ਼ਤਰਾ ਵੀ ਵਧ ਸਕਦਾ ਹੈ।

ਜਿਸ ਨਾਲ ਗੰਭੀਰ ਬਿਮਾਰੀਆਂ ਦੇ ਨਾਲ-ਨਾਲ ਕੈਂਸਰ ਦਾ ਖ਼ਤਰਾ ਵੀ ਵਧ ਸਕਦਾ ਹੈ।

ਇਹ ਖੋਜ ਅਮਰੀਕਾ ਦੇ ਲਾਸ ਏਂਜਲਸ, ਕੈਲੀਫੋਰਨੀਆ ਯੂਨੀਵਰਸਿਟੀ ਦੁਆਰਾ ਕੀਤੀ ਗਈ ਸੀ। ਜਿਸ ’ਚ ਇਹ ਪਾਇਆ ਗਿਆ ਕਿ ਚਿਊਇੰਗਮ ਚਬਾਉਣ ਨਾਲ, ਮਾਈਕ੍ਰੋਪਲਾਸਟਿਕ ਕਣ ਲਾਰ ’ਚ ਘੁਲ ਜਾਂਦੇ ਹਨ, ਜੋ ਨਿਗਲਣ ਤੋਂ ਬਾਅਦ ਸਾਡੇ ਪਾਚਨ ਪ੍ਰਣਾਲੀ ਤੱਕ ਪਹੁੰਚ ਜਾਂਦੇ ਹਨ

ਜੇਕਰ ਤੁਸੀਂ ਚਿਊਇੰਗਮ ਚਬਾਉਣਾ ਬੰਦ ਕਰ ਦਿੰਦੇ ਹੋ, ਤਾਂ ਤੁਸੀਂ ਇਸ ਗੰਭੀਰ ਸਮੱਸਿਆ ਤੋਂ ਬਚ ਸਕਦੇ ਹੋ।