ਪਲਾਸਟਿਕ ਦੇ ਡੱਬੇ, ਭਾਂਡੇ, ਚਾਪਿੰਗ ਬੋਰਡ ਅਤੇ ਹੋਰ ਕਈ ਚੀਜ਼ਾਂ – ਇਹ ਸਭ ਕੁਝ ਤਕਰੀਬਨ ਹਰ ਰਸੋਈ ਵਿੱਚ ਮਿਲ ਜਾਦਾ ਹੈ।

ਮੁਸੀਬਤ ਤਦੋਂ ਹੋਰ ਵੀ ਵਧ ਜਾਂਦੀ ਹੈ ਜਦੋਂ ਇਹ ਪਲਾਸਟਿਕ ਸਰੀਰ ਵਿੱਚ ਦਾਖਲ ਹੋਣ ਲੱਗ ਪੈਂਦੀ ਹੈ।

ਇਹ ਸੋਹਣੀ ਤੇ ਟਿਕਾਊ ਦਿਖਣ ਵਾਲੀ ਪਲਾਸਟਿਕ, ਛੋਟੇ-ਛੋਟੇ ਕਣਾਂ ਦੇ ਰੂਪ ਵਿੱਚ ਸਾਡੀ ਬੌਡੀ 'ਚ ਪਹੁੰਚਦੀ ਹੈ। ਇਸਨੂੰ 'ਮਾਈਕਰੋਪਲਾਸਟਿਕ' ਕਿਹਾ ਜਾਂਦਾ ਹੈ।

ਸਾਡੀ ਰਸੋਈ ਵਿੱਚ ਕਈ ਅਜਿਹੀਆਂ ਚੀਜ਼ਾਂ ਹੁੰਦੀਆਂ ਹਨ ਜੋ ਸਰੀਰ ਤਕ ਪਲਾਸਟਿਕ ਪਹੁੰਚਾਉਣ ਦੀ ਵਜ੍ਹਾ ਬਣਦੀਆਂ ਹਨ। ਇਹ ਗੰਭੀਰ ਬਿਮਾਰੀਆਂ, ਜਿਵੇਂ ਕਿ ਕੈਂਸਰ, ਦਾ ਖਤਰਾ ਵੀ ਵਧਾ ਦਿੰਦੀਆਂ ਹਨ।

ਇਸੇ ਲਈ ਸਮੇਂ ਰਹਿੰਦਿਆਂ ਆਪਣੀ ਰਸੋਈ ਨੂੰ ਪਲਾਸਟਿਕ ਤੋਂ ਮੁਕਤ ਕਰਵਾਉਣਾ ਬੇਹੱਦ ਜ਼ਰੂਰੀ ਹੈ।

ਇਸੇ ਲਈ ਸਮੇਂ ਰਹਿੰਦਿਆਂ ਆਪਣੀ ਰਸੋਈ ਨੂੰ ਪਲਾਸਟਿਕ ਤੋਂ ਮੁਕਤ ਕਰਵਾਉਣਾ ਬੇਹੱਦ ਜ਼ਰੂਰੀ ਹੈ।

ਜੇਕਰ ਤੁਸੀਂ ਵੀ ਰਸੋਈ ਵਿੱਚ ਖਾਣ-ਪੀਣ ਦੀਆਂ ਚੀਜ਼ਾਂ ਸਟੋਰ ਕਰਨ ਲਈ ਪਲਾਸਟਿਕ ਦੇ ਡੱਬਿਆਂ ਦੀ ਵਰਤੋਂ ਕਰਦੇ ਹੋ, ਤਾਂ ਇਹ ਤੁਹਾਡੀ ਸਿਹਤ ਲਈ ਬਹੁਤ ਖਤਰਨਾਕ ਹੋ ਸਕਦੀ ਹੈ।

ਖ਼ਾਸ ਕਰਕੇ ਜਦੋਂ ਗਰਮ-ਗਰਮ ਖਾਣਾ ਪਲਾਸਟਿਕ ਦੇ ਡੱਬੇ ਵਿੱਚ ਰੱਖਿਆ ਜਾਂਦਾ ਹੈ, ਤਾਂ ਪਲਾਸਟਿਕ ਦੇ ਛੋਟੇ-ਛੋਟੇ ਕਣ ਸਰੀਰ ਵਿੱਚ ਦਾਖਲ ਹੋਣ ਦਾ ਖ਼ਤਰਾ ਵਧ ਜਾਂਦਾ ਹੈ।

ਇਸਦੇ ਨਾਲ ਹੀ ਪਲਾਸਟਿਕ ਦੀ ਬੋਤਲ ਦਾ ਵੱਧ ਵਰਤਣਾ ਵੀ ਠੀਕ ਨਹੀਂ ਹੈ। ਇਸ ਦੀ ਥਾਂ ਤੁਸੀਂ ਕਾਂਚ, ਮਿੱਟੀ, ਸਟੀਲ ਜਾਂ ਸਿਰੈਮਿਕ ਦੇ ਭਾਂਡਿਆਂ ਦੀ ਵਰਤੋਂ ਕਰ ਸਕਦੇ ਹੋ।

ਕਈ ਲੋਕ ਪਲਾਸਟਿਕ ਦੇ ਚਾਪਿੰਗ ਬੋਰਡ ਦੀ ਵਰਤੋਂ ਕਰਦੇ ਹਨ, ਜੋ ਸਿਹਤ ਲਈ ਬਿਲਕੁਲ ਵੀ ਠੀਕ ਨਹੀਂ।

ਜੇਕਰ ਤੁਸੀਂ ਜੂਸ ਜਾਂ ਸਮੂਦੀ ਬਣਾ ਰਹੇ ਹੋ, ਤਾਂ ਪਲਾਸਟਿਕ ਦੇ ਜਾਰ ਵਿੱਚ ਭੁੱਲ ਕੇ ਵੀ ਬਲੈਂਡਰ ਦੀ ਵਰਤੋਂ ਨਾ ਕਰੋ।