ਜ਼ਿਆਦਾ ਮਾਤਰਾ ਵਿਚ ਖੰਡ ਦਾ ਸੇਵਨ ਕਰਨ ਨਾਲ ਬਲੱਡ ਪ੍ਰੈਸ਼ਰ ਵਧਣ ਤੋਂ ਲੈ ਕੇ ਦਿਲ ਅਤੇ ਕਿਡਨੀ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ



ਸਰੀਰ ਨੂੰ ਬੀਮਾਰੀਆਂ ਤੋਂ ਮੁਕਤ ਰੱਖਣ ਲਈ ਖੁਰਾਕ 'ਚ ਜਿਨ੍ਹਾਂ ਚੀਜਾਂ ਦਾ ਸੇਵਨ ਘੱਟ ਤੋੰ ਘੱਟ ਕਰਨ ਲਈ ਕਿਹਾ ਜਾਂਦਾ ਹੈ ਉਹ ਨਮਕ ਅਤੇ ਚੀਨੀ ਹਨ।



ਡਾਇਟੀਸ਼ੀਅਨ ਚੀਨੀ ਅਤੇ ਨਮਕ ਦੇ ਜ਼ਿਆਦਾ ਸੇਵਨ ਨੂੰ ਸਰੀਰ ਲਈ 'ਸਲੋ ਪੋਇਜ਼ਨ' ਮੰਨਦੇ ਹਨ, ਜਿਸ ਨਾਲ ਹੌਲੀ-ਹੌਲੀ ਕਈ ਤਰ੍ਹਾਂ ਦੀਆਂ ਬੀਮਾਰੀਆਂ ਹੋਣ ਦਾ ਖਤਰਾ ਪੈਦਾ ਹੋ ਸਕਦਾ ਹੈ।



ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਮਿੱਠੇ ਪੀਣ ਵਾਲੇ ਪਦਾਰਥ, ਕੈਂਡੀ, ਬੇਕਡ ਮਾਲ ਅਤੇ ਮਿੱਠੇ ਡੇਅਰੀ ਉਤਪਾਦਾਂ ਵਿੱਚ ਜ਼ਿਆਦਾ ਮਾਤਰਾ ਵਿੱਚ ਖੰਡ ਹੁੰਦੀ ਹੈ।



ਸ਼ੂਗਰ ਦੀ ਜ਼ਿਆਦਾ ਮਾਤਰਾ ਦਿਮਾਗ ਤੋਂ ਲੈ ਕੇ ਲੀਵਰ, ਜੋੜਾਂ ਅਤੇ ਹਰਟ ਤੱਕ ਲਈ ਸਮੱਸਿਆਵਾਂ ਪੈਦਾ ਕਰ ਸਕਦੀ ਹੈ।



ਬਹੁਤ ਜ਼ਿਆਦਾ ਖੰਡ ਖਾਣਾ ਇੰਫਲਾਮੇਟਰੀ ਪ੍ਰਭਾਵਾਂ ਨੂੰ ਵਧਾਉਂਦਾ ਹੈ, ਜਿਸ ਨਾਲ ਦਿਮਾਗ ਅਤੇ ਸਰੀਰ ਦੇ ਹੋਰ ਹਿੱਸਿਆਂ ਵਿੱਚ ਸੋਜ ਹੋ ਸਕਦੀ ਹੈ।



ਜੇਕਰ ਤੁਹਾਨੂੰ ਜੋੜਾਂ ਦਾ ਦਰਦ ਹੈ ਤਾਂ ਮਿੱਠੀਆਂ ਚੀਜ਼ਾਂ ਦਾ ਸੇਵਨ ਤੁਰੰਤ ਘੱਟ ਕਰ ਦੇਣਾ ਚਾਹੀਦਾ ਹੈ। ਜ਼ਿਆਦਾ ਮਾਤਰਾ ਵਿਚ ਖੰਡ ਜਾਂ ਮਿਠਾਈ ਦਾ ਸੇਵਨ ਕਰਨਾ ਜੋੜਾਂ ਦੇ ਦਰਦ ਨੂੰ ਵਧਾਉਂਦਾ  ਹੈ



ਖੰਡ ਵਾਲੇ ਭੋਜਨਾਂ ਵਿੱਚ ਫਰੂਟੋਜ਼ ਦੀ ਭਰਪੂਰ ਮਾਤਰਾ ਹੋ ਸਕਦੀ ਹੈ। ਫਰੂਟੋਜ਼ ਦੀ ਜ਼ਿਆਦਾ ਮਾਤਰਾ ਲੀਵਰ ਨੂੰ ਨੁਕਸਾਨ ਪਹੁੰਚਾਉਂਦੀ ਹੈ।



ਜੋ ਲੋਕ ਬਹੁਤ ਜ਼ਿਆਦਾ ਖੰਡ ਖਾਂਦੇ ਜਾਂ ਪੀਂਦੇ ਹਨ, ਉਨ੍ਹਾਂ ਨੂੰ ਰਾਇਮੇਟਾਇਡ ਗਠੀਆ ਹੋਣ ਦੀ ਸੰਭਾਵਨਾ ਵੱਧ ਹੋ ਸਕਦੀ ਹੈ।



ਲੀਵਰ ਵਿੱਚ ਵਾਧੂ ਚਰਬੀ ਜਮ੍ਹਾ ਹੋਣ ਦੀ ਸਮੱਸਿਆ ਨੂੰ ਫੈਟੀ ਲੀਵਰ ਕਿਹਾ ਜਾਂਦਾ ਹੈ, ਜੋ ਲੀਵਰ ਦੇ ਆਮ ਕੰਮਕਾਜ ਵਿੱਚ ਵਿਘਨ ਪਾਉਂਦਾ ਹੈ ਅਤੇ ਹੋਰ ਸਿਹਤ ਸਮੱਸਿਆਵਾਂ  ਦੇ ਜੋਖਮ ਵਿੱਚ ਵੀ ਪਾ ਸਕਦਾ ਹੈ।