ਅਕਸਰ ਲੋਕ ਸਵੇਰੇ ਨਾਸ਼ਤੇ ਵਿੱਚ ਚਾਹ ਦੇ ਨਾਲ ਬਿਸਕੁੱਟ ਖਾਣਾ ਪਸੰਦ ਕਰਦੇ ਹਨ



ਬੱਚੇ ਵੀ ਚਾਹ ਅਤੇ ਬਿਸਕੁੱਟ ਬੜੇ ਚਾਅ ਨਾਲ ਖਾਂਦੇ ਹਨ



ਪਰ ਇਹ ਸਿਹਤ ਦੇ ਲਈ ਨੁਕਸਾਨਦਾਇਕ ਸਾਬਤ ਹੋ ਸਕਦੇ ਹਨ, ਆਓ ਜਾਣਦੇ ਹਾਂ



ਚਾਹ ਵਿੱਚ ਮੌਜੂਦ ਕੈਫੀਨ ਅਤੇ ਬਿਸਕੁੱਟ ਦੀ ਸ਼ੂਗਰ ਨਾਲ ਮੋਟਾਪਾ ਹੁੰਦਾ ਹੈ



ਬਿਸਕੁੱਟ ਵਿੱਚ ਪ੍ਰੋਸੈਸਡ ਸ਼ੂਗਰ ਦੇ ਨਾਲ ਕਣਕ ਦਾ ਆਟਾ ਅਤੇ ਸੈਚੂਰੇਟਿਡ ਫੈਟ ਹੁੰਦਾ ਹੈ



ਇਹ ਤੱਤ ਐਸੀਡਿਟੀ ਨੂੰ ਵਧਾਉਣ ਦਾ ਕੰਮ ਕਰਦੇ ਹਨ



ਇਸ ਲਈ ਸਵੇਰੇ ਖਾਲੀ ਪੇਟ ਬਿਸਕੁੱਟ ਅਤੇ ਚਾਹ ਪੀਣ ਤੋਂ ਬਚਣਾ ਚਾਹੀਦਾ ਹੈ



ਬਿਸਕੁੱਟ ਨੂੰ ਹਲਕਾ ਬਣਾਉਣ ਲਈ ਸੋਡੀਅਮ ਦੀ ਮਾਤਰਾ ਮਿਲਾਈ ਜਾਂਦੀ ਹੈ



ਸੋਡੀਅਮ ਦੀ ਜ਼ਿਆਦਾ ਮਾਤਰਾ ਨਾਲ ਤੁਹਾਡਾ ਹਾਈ ਬਲੱਡ ਪ੍ਰੈਸ਼ਰ, ਹਾਈਪਰਟੈਨਸ਼ਨ ਅਤੇ ਸਟ੍ਰੋਕ ਵਰਗੀਆਂ ਬਿਮਾਰੀਆਂ ਹੋ ਸਕਦੀਆਂ ਹਨ



ਬਿਸਕੁੱਟ ਕੰਪਨੀਆਂ ਐਸਪਾਰਟੇਮ ਅਤੇ ਸੁਕਰਾਲੋਜ ਦਾ ਇਸਤੇਮਾਲ ਕਰਦੀਆਂ ਹਨ ਜੋ ਕਿ ਮੈਟਾਬੋਲੀਜ਼ਮ ਨੂੰ ਪ੍ਰਭਾਵਿਤ ਕਰਦਾ ਹੈ