ਤਿੱਲ ਦੋ ਤਰ੍ਹਾਂ ਦੇ ਹੁੰਦੇ ਹਨ ਚਿੱਟੇ ਤਿੱਲ ਅਤੇ ਕਾਲੇ ਤਿੱਲੇ। ਦੋਵਾਂ ਦੇ ਹੀ ਆਪੋ-ਆਪਣੇ ਫਾਇਦੇ ਹਨ।



ਆਪਣੇ ਗੁਣਾਂ ਕਾਰਨ ਕਾਲੇ ਤਿੱਲ ਵੀ ਸੁਪਰਫੂਡ ਦੀ ਸ਼੍ਰੇਣੀ 'ਚ ਆਉਂਦੇ ਹਨ। ਕਾਲੇ ਤਿੱਲ ਹਰਬਲ ਮਸਾਲੇ ਵਾਂਗ ਹਨ, ਜੋ ਨਿਜੇਲਾ ਸਟਾਈਵਾ ਪੌਦੇ ਤੋਂ ਮਿਲਦਾ ਹੈ। ਅੱਜ ਜਾਣਦੇ ਹਾਂ ਇਨ੍ਹਾਂ ਦੇ ਸੇਵਨ ਨਾਲ ਕਿਹੜੇ-ਕਿਹੜੇ ਫਾਇਦੇ ਮਿਲਦੇ ਹਨ।



ਇਹ ਇੱਕ ਚੰਗਾ ਐਂਟੀ-ਆਕਸੀਡੈਂਟ ਹੈ ਤੇ ਇਸ ਵਿਚ ਐਂਟੀ-ਬੈਕਟੀਰੀਅਲ ਤੇ ਐਂਟੀ-ਇਨਫਲੇਮੇਟਰੀ ਗੁਣ ਵੀ ਹੁੰਦੇ ਹਨ। ਇਹ ਇਕ ਸ਼ਕਤੀਸ਼ਾਲੀ ਇਮਿਊਨ ਮੋਡਿਊਲੇਟਰ ਹੈ, ਜੋ ਇਮਿਊਨ ਸਿਸਟਮ ਨੂੰ ਸੰਤੁਲਿਤ ਰੱਖਦਾ ਹੈ।



ਕਾਲੇ ਤਿੱਲਾਂ ਦਾ ਸੇਵਨ ਕਰਨ ਨਾਲ ਸ਼ੂਗਰ ਦੇ ਮਰੀਜ਼ਾਂ ਦਾ Blood Sugar ਲੈਵਲ ਤੇ ਕੋਲੈਸਟ੍ਰੋਲ ਦੋਵੇਂ ਹੀ ਸੰਤੁਲਿਤ ਰਹਿੰਦੇ ਹਨ।



ਖੋਜ ਅਨੁਸਾਰ ਕਾਲੇ ਤਿੱਲਾਂ ਦੇ ਸੇਵਨ ਨਾਲ ਖੰਘ, ਗਲੇ ਦੀ ਖਰਾਸ਼ ਤੇ ਦਮੇ 'ਚ ਬਹੁਤ ਸੁਧਾਰ ਹੁੰਦਾ ਹੈ। ਇਹ ਬਲਗ਼ਮ ਨੂੰ ਘਟਾਉਂਦਾ ਹੈ ਤੇ ਸੋਜ ਘਟਾ ਕੇ ਇਸ ਕਿਸਮ ਦੀ ਐਲਰਜੀ ਨੂੰ ਰੋਕਦਾ ਹੈ।



ਸਾਈਨਿਊਸਾਈਟਸ ਦੇ ਮਾਮਲੇ 'ਚ ਵੀ ਕਾਲੇ ਤਿੱਲ ਕਾਫੀ ਲਾਭਕਾਰੀ ਸਾਬਿਤ ਹੁੰਦੇ ਹਨ।



ਕਾਲੇ ਤਿੱਲਾਂ ਦੀ ਹਾਈ ਬਲੱਡ ਪ੍ਰੈਸ਼ਰ ਨੂੰ ਘਟਾਉਣ 'ਚ ਵੀ ਭੂਮਿਕਾ ਹੁੰਦੀ ਹੈ। ਇਸ ਤੋਂ ਇਲਾਵਾ ਇਹ ਸ਼ੁਕਰਾਣੂਆਂ ਦੀ ਗਿਣਤੀ ਨੂੰ ਵੀ ਵਧਾਉਂਦੇ ਹਨ।



ਕਾਲੇ ਤਿੱਲਾਂ 'ਚ ਲਿਨੋਲਿਕ ਐਸਿਡ ਤੇ ਓਲੀਕ ਐਸਿਡ ਵਰਗੇ ਸਿਹਤਮੰਦ ਫੈਟੀ ਐਸਿਡ ਪਾਏ ਜਾਂਦੇ ਹਨ, ਜੋ ਸੰਤੁਲਿਤ ਕੋਲੈਸਟ੍ਰੋਲ ਦੇ ਪੱਧਰ ਨੂੰ ਬਣਾਈ ਰੱਖਣ 'ਚ ਮਦਦ ਕਰਦੇ ਹਨ।



ਸਿਰਦਰਦ, ਦੰਦਾਂ 'ਚ ਦਰਦ, ਅਸਥਮਾ, ਅਰਥਰਾਈਟਿਸ, ਕੰਜਕਟੀਵਾਇਟਿਸ ਵਰਗੀਆਂ ਤਮਾਮ ਸਿਹਤ ਸਬੰਧੀ ਸਮੱਸਿਆਵਾਂ 'ਚ ਇਸ ਦਾ ਪ੍ਰਯੋਗ ਕੀਤਾ ਜਾਂਦਾ ਹੈ।



ਕਾਲੇ ਤਿੱਲ ਸ਼ਾਨਦਾਰ ਐਂਟੀ-ਆਕਸੀਡੈਂਟ ਹੋਣ ਕਰਕੇ ਵਾਲਾਂ ਨੂੰ ਝੜਨ ਤੋਂ ਰੋਕਦੇ ਹਨ ਤੇ ਉਨ੍ਹਾਂ ਦਾ ਪਤਲਾ ਹੋਣਾ ਵੀ ਘਟਾਉਂਦੇ ਹਨ।