ਗੈਰ-ਸਿਹਤਮੰਦ ਬਾਹਰੀ ਭੋਜਨ ਦਾ ਵੱਧ ਸੇਵਨ ਕਰਨਾ ਤੁਹਾਨੂੰ ਕਈ ਸਮੱਸਿਆਵਾਂ ਦਾ ਸ਼ਿਕਾਰ ਬਣਾਉਂਦਾ ਹੈ।



ਇਸ ਤੋਂ ਇਲਾਵਾ ਜਲਦੀ 'ਚ ਖਾਣਾ ਖਾਣਾ ਵੀ ਗੈਸ ਬਣਨ ਦਾ ਇਕ ਵੱਡਾ ਕਾਰਨ ਹੈ। ਆਓ ਜਾਣਦੇ ਹਾਂ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਕੁੱਝ ਅਜਿਹੇ ਘਰੇਲੂ ਉਪਾਅ ਬਾਰੇ, ਜਿਨ੍ਹਾਂ ਦੇ ਨਾਲ ਰਾਹਤ ਮਿਲਦੀ ਹੈ।



ਸੌਂਫ ਦਾ ਪਾਣੀ ਪੇਟ ਦੇ ਲਈ ਲਾਭਦਾਇਕ ਹੁੰਦਾ ਹੈ। ਐਸੀਡਿਟੀ ਤੇ ਪੇਟ ਦੀ ਜਲਣ ਸ਼ਾਂਤ ਕਰਨ ਲਈ ਤੁਸੀਂ ਸੌਂਫ ਦਾ ਪਾਣੀ ਪੀ ਸਕਦੇ ਹੋ।



ਇਹ ਪਾਚਨ ਕਿਰਿਆ ਨੂੰ ਸੁਧਾਰਦਾ ਹੈ ਤੇ ਸਰੀਰ ਨੂੰ ਠੰਡਕ ਪ੍ਰਦਾਨ ਕਰਦਾ ਹੈ। ਅਜਿਹੇ 'ਚ ਤੁਸੀਂ ਵੀ ਇਸ ਨੁਸਖੇ ਨੂੰ ਅਪਣਾ ਸਕਦੇ ਹੋ।



ਹਰੜ ਨੂੰ ਪੇਟ ਦੇ ਲਈ ਵਰਦਾਨ ਮੰਨਿਆ ਜਾਂਦਾ ਹੈ। ਹਰੜ ਤੋਂ ਤਿਆਰ ਕੀਤੀਆਂ ਗੋਲੀਆਂ ਪੇਟ ਗੈਸ ਤੋਂ ਰਾਹਤ ਦਵਾਉਂਦੀਆਂ ਹਨ।



ਹਰੜ ਦੀ ਗੋਲੀ ਨੂੰ ਚੂਸ ਕੇ ਜਾਂ ਇਸ ਦੇ ਚੂਰਨ ਨੂੰ ਪਾਣੀ 'ਚ ਮਿਲਾ ਕੇ ਖਾ ਸਕਦੇ ਹੋ। ਤੁਹਾਨੂੰ ਦੱਸ ਦੇਈਏ ਕਿ ਇਹ ਦਿਲ ਦੀ ਜਲਨ, ਗੈਸ, ਐਸੀਡਿਟੀ ਤੇ ਕਬਜ਼ ਤੋਂ ਰਾਹਤ ਦਿਵਾਉਣ ਲਈ ਵੀ ਫਾਇਦੇਮੰਦ ਹੈ।



ਪੁਦੀਨੇ ਜੋ ਕਿ ਪੇਟ ਲਈ ਬਹੁਤ ਹੀ ਲਾਭਕਾਰੀ ਹੁੰਦਾ ਹੈ। ਇਸ ਦੀਆਂ 4-5 ਪੱਤੀਆਂ ਨੂੰ ਤੁਸੀਂ ਇਕ ਗਲਾਸ ਪਾਣੀ 'ਚ ਪੀਸ ਕੇ ਜਾਂ ਕੋਸੇ ਪਾਣੀ 'ਚ ਪੀਸ ਕੇ ਸੇਵਨ ਕਰੋ।



ਅਜਿਹਾ ਕਰਨ ਨਾਲ ਗੈਸ ਤੇ ਐਸੀਡਿਟੀ ਦੀ ਸਮੱਸਿਆ ਦੂਰ ਹੁੰਦੀ ਹੈ ਤੇ ਪਾਚਨ ਸ਼ਕਤੀ ਵੀ ਮਜ਼ਬੂਤ ​​ਹੁੰਦੀ ਹੈ।



ਗੈਸ ਤੇ ਐਸੀਡਿਟੀ ਤੋਂ ਰਾਹਤ ਪਾਉਣ ਲਈ ਤੁਸੀਂ ਜੀਰੇ ਦੇ ਪਾਣੀ ਦਾ ਸੇਵਨ ਕਰ ਸਕਦੇ ਹੋ।



ਤੁਹਾਨੂੰ ਦੱਸ ਦੇਈਏ ਕਿ ਇਹ ਪਾਚਨ ਕਿਰਿਆ ਨੂੰ ਠੀਕ ਕਰਨ ਦਾ ਕੰਮ ਕਰਦਾ ਹੈ ਅਤੇ ਜੇਕਰ ਤੁਸੀਂ ਇਸ ਦੇ ਨਾਲ ਜੀਰੇ ਨੂੰ ਚਬਾ ਕੇ ਖਾਂਦੇ ਹੋ ਤਾਂ ਇਸ ਨਾਲ ਪੇਟ ਫੁੱਲਣ ਦੀ ਸਮੱਸਿਆ ਨਹੀਂ ਹੁੰਦੀ।