ਖਰਾਬ ਲਾਈਫਸਟਾਈਲ ਅਤੇ ਖਾਣ-ਪੀਣ ਦੇ ਕਰਕੇ ਲੋਕ ਹਾਰਟ ਅਟੈਕ ਦਾ ਸ਼ਿਕਾਰ ਹੋ ਰਹੇ ਹਨ ਹਾਰਟ ਅਟੈਕ ਆਉਣ ਤੋਂ ਪਹਿਲਾਂ ਸਰੀਰ ਵਿੱਚ ਆਹ ਲੱਛਣ ਨਜ਼ਰ ਆਉਂਦੇ ਹਨ ਹਾਰਟ ਅਟੈਕ ਆਉਣ ਤੋਂ ਪਹਿਲਾਂ ਸਰੀਰ ਵਿੱਚ ਕਮਜ਼ੋਰੀ ਮਹਿਸੂਸ ਹੁੰਦੀ ਹੈ ਜਿਸ ਕਰਕੇ ਚੰਗੀ ਤਰ੍ਹਾਂ ਨੀਂਦ ਨਹੀਂ ਆਉਂਦੀ ਹੈ ਕਈ ਲੋਕਾਂ ਨੂੰ ਨੀਂਦ ਵਿੱਚ ਸਾਹ ਲੈਣ ਦੀ ਸਮੱਸਿਆ ਹੁੰਦੀ ਹੈ ਸੀਨੇ ਵਿੱਚ ਸਾੜ ਪੈਣਾ ਚੱਕਰ ਅਤੇ ਜੀ ਮਚਲਣ ਵਰਗੀ ਸਮੱਸਿਆ ਹੁੰਦੀ ਹੈ ਸਰੀਰ ਬਿਨਾਂ ਕੰਮ ਕੀਤਿਆਂ ਹੀ ਥੱਕਿਆ-ਥੱਕਿਆ ਰਹਿੰਦਾ ਹੈ ਸਰੀਰ ਠੰਡਾ ਪੈ ਜਾਂਦਾ ਹੈ ਅਤੇ ਪਸੀਨਾ ਆਉਂਦਾ ਹੈ ਜੇਕਰ ਤੁਹਾਨੂੰ ਇੱਕ ਵੀ ਲੱਛਣ ਨਜ਼ਰ ਆਉਂਦਾ ਹੈ ਤਾਂ ਡਾਕਟਰ ਦੀ ਸਲਾਹ ਲਓ